ਚੰਡੀਗੜ੍ਹ (ਮਨਮੋਹਨ) : ਸੂਬਾ ਸਰਕਾਰ ਪੰਜਾਬ ਦੇ ਪੁਲਸ ਥਾਣਿਆਂ ਨੂੰ ਹੀ ਫਾਇਰ ਬ੍ਰਿਗੇਡ ਦਾ ਰੂਪ ਦੇਵੇਗੀ। ਪੁਲਸ ਥਾਣਿਆਂ 'ਚ ਨਾ ਸਿਰਫ਼ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਾਰਕ ਹੋਣਗੀਆਂ ਸਗੋਂ ਫਾਇਰ ਬ੍ਰਿਗੇਡ ਦਾ ਸਟਾਫ ਵੀ ਥਾਣਿਆਂ 'ਚ ਕੰਮ ਕਰੇਗਾ। ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ 'ਚ ਫਾਇਰ ਬ੍ਰਿਗੇਡ ਨੂੰ ਉਤਸ਼ਾਹਤ ਕਰਨ ਲਈ 500 ਕਰੋੜ ਰੁਪਏ ਦਿੱਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਇਮਾਰਤਾਂ ਦੇ ਨਿਰਮਾਣ 'ਚ ਫਾਇਰ ਬ੍ਰਿਗੇਡ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ, ਉਨ੍ਹਾਂ ਦੇ ਮਾਲਕ ਨੂੰ ਨੋਟਿਸ ਦਿੱਤੇ ਜਾ ਰਹੇ ਹਨ ਤੇ ਇਸ ਮਾਮਲੇ 'ਚ ਅਧਿਕਾਰੀਆਂ ਤੋਂ ਵੀ ਜਵਾਬ-ਤਲਬੀ ਕੀਤੀ ਜਾਵੇਗੀ।
ਮਜ਼ਦੂਰਾਂ ਨੂੰ ਸਾਲ ਭਰ ਰੋਜ਼ਗਾਰ ਦੇਣ ਦੀ ਕੀਤੀ ਮੰਗ
NEXT STORY