ਕ੍ਰਾਈਮ ਨਾਲ ਜੂਝ ਰਹੇ ਲੁਧਿਆਣਾ ਨੂੰ ਚੈਨ ਦੁਆਏਗਾ ਸੁਖਚੈਨ ਗਿੱਲ
ਲੁਧਿਆਣਾ(ਰਿਸ਼ੀ)-ਦੇਰ ਸ਼ਾਮ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਬਦਲੀਆਂ ਤੋਂ ਬਾਅਦ ਲੁਧਿਆਣਾ ਨੂੰ 1 ਸਾਲ ਵਿਚ ਤੀਜੇ ਪੁਲਸ ਕਮਿਸ਼ਨਰ ਵਜੋਂ ਆਈ. ਪੀ. ਐੱਸ. ਅਧਿਕਾਰੀ ਡਾਕਟਰ ਸੁਖਚੈਨ ਸਿੰਘ ਗਿੱਲ ਮਿਲੇ ਹਨ। ਇਸ ਤੋਂ ਪਹਿਲਾਂ ਦੇ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੂੰ ਵਿਭਾਗ ਵੱਲੋਂ ਪ੍ਰਮੋਟ ਕਰ ਕੇ ਏ.ਡੀ.ਜੀ.ਪੀ. ਬਣਾਇਆ ਗਿਆ ਹੈ। ਕ੍ਰਾਈਮ ਨਾਲ ਜੂਝ ਰਹੇ ਲੁਧਿਆਣਾ ਨੂੰ ਚੈਨ ਦੁਆਉਣ ਆ ਰਹੇ ਸੁਖਚੈਨ ਸਿੰਘ ਗਿੱਲ ਸੋਮਵਾਰ ਨੂੰ ਬਤੌਰ ਸੀ. ਪੀ. ਜੁਆਇਨ ਕਰਨਗੇ। ਇਸ ਦੇ ਨਾਲ ਉਹ ਦੂਜੀ ਵਾਰ ਬਤੌਰ ਕਪਤਾਨ ਸ਼ਹਿਰ ਦੀ ਕਮਾਨ ਸੰਭਾਲਣਗੇ।
ਜਗ ਬਾਣੀ ਨਾਲ ਗੱਲਬਾਤ ਦੌਰਾਨ ਨਵ-ਨਿਯੁਕਤ ਕਮਿਸ਼ਨਰ ਸੀ. ਸੀ. ਗਿੱਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਬਤੌਰ ਐੱਸ. ਐੱਸ. ਪੀ. ਸਾਲ 2007, 2008 ਵਿਚ ਸ਼ਹਿਰ ਨੂੰ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬ ਵਿਚ ਕਈ ਸ਼ਹਿਰਾਂ ਵਿਚ ਬਤੌਰ ਐੱਸ. ਐੱਸ. ਪੀ. ਆਪਣੀ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ। ਕ੍ਰਾਈਮ ਕੰਟਰੋਲ ਕਰਨ ਦੇ ਨਾਲ-ਨਾਲ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਅਤੇ ਟ੍ਰੈਫਿਕ ਸਮੱਸਿਆ ਤੋਂ ਲੁਧਿਆਣਵੀਆਂ ਨੂੰ ਨਿਜਾਤ ਦੁਆਉਣ ਵੱਲ ਵਿਸ਼ੇਸ਼ ਧਿਆਨ ਹੋਵੇਗਾ।
ਲੁਧਿਆਣਵੀਆਂ ਤੋਂ ਮਿਲਿਆ ਸਹਿਯੋਗ, ਮੇਨਟੇਨ ਰੱਖ ਸਕੇ ਲਾਅ ਐਂਡ ਆਰਡਰ : ਢੋਕੇ
ਏ.ਡੀ.ਜੀ.ਪੀ. ਪ੍ਰਮੋਟ ਹੋਏ ਆਰ.ਐੱਨ.ਢੋਕੇ ਨੇ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਲਗਭਗ 11 ਮਹੀਨੇ ਤਕ ਲੁਧਿਆਣਾ ਵਿਚ ਪੁਲਸ ਕਮਿਸ਼ਨਰ ਰਹਿੰਦੇ ਹੋਏ ਉਹ ਲੁਧਿਆਣਵੀਆਂ ਤੋਂ ਮਿਲੇ ਸਹਿਯੋਗ ਕਾਰਨ ਹੀ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖ ਸਕੇ ਹਨ। ਢੋਕੇ ਨਾਲ ਕਿਹਾ ਕਿ ਉਨ੍ਹਾਂ ਨੇ ਟੀਮ ਵਰਕ ਦੇ ਨਾਲ ਕੰਮ ਕੀਤਾ ਅਤੇ ਉਨ੍ਹਾਂ ਦੀ ਟੀਮ ਵਿਚ ਸਾਰੇ ਸਮਝਦਾਰ, ਸੂਝਵਾਨ ਅਤੇ ਈਮਾਨਦਾਰ ਅਫਸਰਾਂ ਨੇ ਤਨ, ਮਨ ਨਾਲ ਕੰਮ ਕੀਤਾ। ਪੁਲਸ ਵੈੱਲਫੇਅਰ ਲਈ ਪੁਲਸ ਲਾਈਨ ਵਿਚ ਸ਼ੁਰੂ ਕਰਵਾਇਆ ਗਿਆ ਸਟੇਡੀਅਮ ਉਨ੍ਹਾਂ ਦੀ ਇਕ ਚੰਗੀ ਯਾਦਗਾਰ ਹੈ। ਢੋਕੇ ਦੀ ਮੰਨੀਏ ਤਾਂ ਉਨ੍ਹਾਂ ਦੇ ਕਾਮਯਾਬ ਰਹਿਣ ਦਾ ਸਿਹਰਾ ਪੂਰੀ ਫੋਰਸ ਨੂੰ ਜਾਂਦਾ ਹੈ।
ਸੋਸ਼ਲ ਮੀਡੀਆ 'ਤੇ ਅਫਵਾਹਾਂ ਦਾ ਬਾਜ਼ਾਰ ਰਿਹਾ ਗਰਮ
ਸ਼ਨੀਵਾਰ ਸਵੇਰ ਤੋਂ ਹੀ ਸੋਸ਼ਲ ਮੀਡੀਆ 'ਤੇ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ। ਵਟਸਐਪ 'ਤੇ ਲੋਕਾਂ ਵੱਲੋਂ ਨੌਨਿਹਾਲ ਸਿੰਘ ਨੂੰ ਨਵੇਂ ਪੁਲਸ ਕਮਿਸ਼ਨਰ ਵਜੋਂ ਨਿਯੁਕਤ ਕਰਨ ਦੀ ਗੱਲ ਕਹੀ ਜਾ ਰਹੀ ਸੀ। ਇੰਨਾ ਹੀ ਨਹੀਂ, ਕਈਆਂ ਨੇ ਤਾਂ ਫੇਸਬੁੱਕ 'ਤੇ ਨੌਨਿਹਾਲ ਦੀ ਫੋਟੋ ਪਾ ਕੇ ਸ਼ਹਿਰ ਵਿਚ ਵੈਲਕਮ ਤਕ ਕਰ ਦਿੱਤਾ। ਪੁਲਸ ਅਫਸਰ ਵੀ ਇਕ ਦੂਜੇ ਦੇ ਮੋਬਾਇਲ 'ਤੇ ਮੈਸੇਜ ਕਰਦੇ ਰਹੇ ਪਰ ਦੇਰ ਸ਼ਾਮ ਲਿਸਟ ਆਉਣ ਤੋਂ ਬਾਅਦ ਜ਼ਿਆਦਾਤਰ ਗਰੁੱਪਾਂ ਵਿਚ ਮੈਸੇਜ ਕਰਨ ਵਾਲੇ ਚੁੱਪ ਦਿਖੇ।
ਜਨਰਲ ਸਮਾਜ ਮੰਚ ਵੱਲੋਂ ਰੋਸ ਮਾਰਚ
NEXT STORY