ਅੰਮ੍ਰਿਤਸਰ : ਅਜਨਾਲਾ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ 4 ਫਰਵਰੀ ਨੂੰ ਵੋਟਾਂ ਵਾਲੇ ਦਿਨ ਚੌਗਾਵਾਂ 'ਚ ਗੋਲੀਆਂ ਚਲਾਉਣ ਵਾਲੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਪੁਲਸ ਨੂੰ ਮੁਖਬਰ ਦੀ ਇਤਲਾਹ ਮਿਲੀ ਸੀ ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਨਾਕਾਬੰਦੀ ਕਰਕੇ ਫਿਰੌਤੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਸ ਗਿਰੋਹ ਦੇ 4 ਮੈਂਬਰਾਂ ਨੂੰ ਹਾਂਡਾ ਸਿਟੀ ਗੱਡੀ ਅਤੇ ਹਥਿਆਰਾਂ ਸਮੇਤ ਕਾਬੂ ਕਰ ਲਿਆ। ਡੀ. ਐੱਸ. ਪੀ. ਜੀ. ਐੱਸ. ਚੀਮਾ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਚੌਗਾਵਾਂ 'ਚ ਚੱਲੀਆਂ ਗੋਲੀਆਂ ਚਲਾਉਣ ਵਾਲੀ ਵਾਰਦਾਤ ਨੂੰ ਇਸ ਗਿਰੋਹ ਨੇ ਹੀ ਅੰਜਾਮ ਦਿੱਤਾ ਸੀ।
ਪੁਲਸ ਮੁਤਾਬਕ ਉਕਤ ਗਿਰੋਹ ਕੋਲੋਂ ਇਕ ਰਿਵਾਲਵਰ ਅਤੇ ਇਕ ਪਿਸਤੌਲ ਦੇ ਨਾਲ-ਨਾਲ ਦਸ ਜਿੰਦਾ ਗੋਲੀਆਂ ਬਰਾਮਦ ਹੋਈਆਂ ਹਨ। ਪੁਲਸ ਦਾ ਕਹਿਣਾ ਹੈ ਕਿ ਇਹ ਗੈਂਗ ਅਜਨਾਲਾ ਇਲਾਕੇ 'ਚ ਕਾਫੀ ਸਰਗਰਮ ਸੀ। ਪੁਲਸ ਮੁਤਾਬਕ ਆਲੀਸ਼ਾਨ ਗੱਡੀਆਂ 'ਚ ਘੁੰਮਣਾ ਇਸ ਗਿਰੋਹ ਦਾ ਸ਼ੌਕ ਹੈ ਜਿਸ ਕਾਰਨ ਇਹ ਪੁਲਸ ਦੀ ਗ੍ਰਿਫਤ 'ਚ ਨਹੀਂ ਆਉਂਦੇ ਸਨ, ਨਾਲ ਹੀ ਇਸ ਗੈਂਗ ਦੇ ਸੰਬੰਧ ਵੱਡੇ ਗੈਂਗਸਟਰਾਂ ਨਾਲ ਸਨ ਜਿਨ੍ਹਾਂ ਨਾਲ ਮਿਲ ਕੇ ਇਹ ਕੰਮ ਕਰਦੇ ਸਨ। ਫਿਲਹਾਲ ਪੁਲਸ ਵਲੋਂ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਉਕਤ ਗੈਂਗ ਪਾਸੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।
ਮੇਰਾ ਭਰਾ ਤੇ ਭਰਜਾਈ ਰਚ ਰਹੇ ਨੇ ਸਾਜ਼ਿਸ਼ਾਂ : ਜੌੜਾ
NEXT STORY