ਗੁਰਦਾਸਪੁਰ : ਦੀਨਾਨਗਰ ਵਿਚ ਦੋ ਸ਼ੱਕੀ ਵਿਅਕਤੀਆਂ ਨੂੰ ਦੇਖੇ ਜਾਣ ਦੀ ਖਬਰ ਹੈ। ਜਿਸ ਤੋਂ ਬਾਅਦ ਪੰਜਾਬ ਪੁਲਸ ਵਲੋਂ ਸ਼ੱਕੀਆਂ ਦੀ ਭਾਲ ਲਈ ਸਰਚ ਆਪਰੇਸ਼ਨ ਚਲਾਇਆ ਗਿਆ ਹੈ। ਸ਼ੱਕੀਆਂ ਨੂੰ ਦੀਨਾਨਗਰ ਦੇ ਲਿਟਲ ਫਲਾਵਰ ਸਕੂਲ ਨੇੜੇ ਇਕ 11 ਸਾਲ ਬੱਚੇ ਨੇ ਦੇਖਿਆ ਜਿਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਬੱਚੇ ਦਾ ਕਹਿਣਾ ਹੈ ਕਿ ਸ਼ੱਕੀਆਂ ਦੇ ਕੋਲ ਹਥਿਆਰ ਵੀ ਸਨ।
ਜਾਣਕਾਰੀ ਮਿਲਦੇ ਹੀ ਐਸ. ਐਸ. ਪੀ. ਗੁਰਦਾਸਪੁਰ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਸਰਚ ਮੁਹਿੰਮ ਜਾਰੀ ਕਰ ਦਿੱਤਾ। ਸ਼ੱਕੀਆਂ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਸਕੂਲ ਖਾਲੀ ਕਰਵਾ ਲਿਆ ਅਤੇ ਭਾਲ ਕੀਤੀ ਜਾ ਰਹੀ ਹੈ।
ਗੁਰਦਾਸਪੁਰ : ਮਾਮੂਲੀ ਤਕਰਾਰ ਤੋਂ ਬਾਅਦ ਚੱਲੀਆਂ ਗੋਲੀਆਂ, ਤਾਏ-ਭਤੀਜੇ ਦਾ ਕਤਲ
NEXT STORY