ਬੇਗੋਵਾਲ (ਰਜਿੰਦਰ)— ਪੁਲਸ ਥਾਣਾ ਬੇਗੋਵਾਲ ਦੇ ਇਲਾਕੇ ਵਿਚ ਅੱਜ ਇਕ ਪ੍ਰਵਾਸੀ ਵਿਅਕਤੀ ਨੇ ਰਾਜ ਮਿਸਤਰੀ ਨੂੰ ਪਹਿਲਾਂ ਸ਼ਰਾਬ ਪਿਲਾਈ, ਫਿਰ ਉਸ ਨੂੰ ਠੇਕੇ ਦੇ ਬਾਹਰ ਹੀ ਗੋਲੀ ਮਾਰ ਦਿੱਤੀ ਤੇ ਆਪ ਫਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਕਮਲਜੀਤ ਪੁੱਤਰ ਮਹਿੰਦਰ ਰਾਮ ਵਾਸੀ ਪਿੰਡ ਨਡਾਲੀ ਜੋ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਤੇ ਅੱਜ ਸਵੇਰੇ ਆਪਣੇ ਘਰ 'ਚ ਮੌਜੂਦ ਸੀ, ਇਸ ਦੌਰਾਨ ਸਵੇਰ ਦੇ ਕਰੀਬ 9 ਵਜੇ ਪ੍ਰਵਾਸੀ ਵਿਅਕਤੀ ਰਾਜੂ ਪੁੱਤਰ ਪਰਸੂ ਰਾਮ ਵਾਸੀ ਬਿਹਾਰ ਹਾਲ ਵਾਸੀ ਨਡਾਲੀ ਆਪਣੀ ਮਾਰੂਤੀ ਕਾਰ ਰਾਹੀਂ ਕਮਲਜੀਤ ਦੇ ਘਰ ਆਇਆ ਤੇ ਇਸ ਨੂੰ ਘਰੋਂ ਬੁਲਾ ਕੇ ਆਪਣੇ ਨਾਲ ਲੈ ਗਿਆ। ਜਿਥੋਂ ਇਹ ਪਿੰਡ ਬਸੀ ਗਏ, ਜਿਥੇ ਰਾਜੂ ਤੇ ਕਮਲਜੀਤ ਨੇ ਠੇਕੇ ਦੇ ਬਾਹਰ ਸ਼ਰਾਬ ਪੀਤੀ। ਜਿਸ ਉਪਰੰਤ ਰਾਜੂ ਠੇਕੇ ਤੋਂ ਥੋੜ੍ਹੀ ਦੂਰ ਖੜ੍ਹੀ ਕੀਤੀ ਆਪਣੀ ਕਾਰ ਵੱਲ ਗਿਆ ਤੇ ਉਸ ਨੇ ਪਸਤੌਲ ਨਾਲ ਕਮਲਜੀਤ ਦੇ ਗੋਲੀ ਮਾਰੀ, ਜੋ ਉਸ ਦੇ ਮੋਢੇ 'ਚ ਲੱਗੀ। ਇਸ ਉਪਰੰਤ ਰਾਜੂ ਮੌਕੇ ਤੋਂ ਫਰਾਰ ਹੋ ਗਿਆ।
ਦੂਸਰੇ ਪਾਸੇ ਮੋਢੇ 'ਤੇ ਗੋਲੀ ਲੱਗਣ ਦੇ ਬਾਵਜੂਦ ਕਮਲਜੀਤ ਨੇ ਹੌਸਲਾ ਨਹੀਂ ਛੱਡਿਆ ਤੇ ਕਮਲਜੀਤ ਖੁਦ ਬੇਗੋਵਾਲ ਦੇ ਥਾਣੇ 'ਚ ਗਿਆ, ਜਿਥੇ ਉਸ ਨੇ ਪੁਲਸ ਨੂੰ ਦੱਸਿਆ ਕਿ ਰਾਜੂ ਨੇ ਮੇਰੇ ਗੋਲੀ ਮਾਰੀ ਹੈ। ਜਿਸ ਦੌਰਾਨ ਕਮਲਜੀਤ ਨੂੰ ਮੌਕੇ 'ਤੇ ਭੁਲੱਥ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ। ਹਸਪਤਾਲ 'ਚ ਮੁੱਢਲੀ ਸਹਾਇਤਾ ਦੇਣ ਮਗਰੋਂ ਕਮਲਜੀਤ ਨੂੰ ਡਾਕਟਰਾਂ ਨੇ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਜਿਥੋਂ ਕਮਲਜੀਤ ਨੂੰ ਅੰਮ੍ਰਿਤਸਰ ਲਈ ਰੈਫਰ ਕੀਤਾ ਗਿਆ ਹੈ।
ਕਮਲਜੀਤ ਦੇ ਬਿਆਨਾਂ 'ਤੇ ਕੀਤੀ ਜਾਵੇਗੀ ਕਾਰਵਾਈ : ਐੱਸ. ਐੱਚ. ਓ.
ਦੂਜੇ ਪਾਸੇ ਇਸ ਸਬੰਧੀ ਸੰਪਰਕ ਕਰਨ 'ਤੇ ਐੱਸ. ਐੱਚ. ਓ. ਬੇਗੋਵਾਲ ਸੁਖਬੀਰ ਸਿੰਘ ਨੇ ਦੱਸਿਆ ਕਿ ਗੋਲੀ ਲੱਗਣ ਉਪਰੰਤ ਕਮਲਜੀਤ ਖੁਦ ਥਾਣੇ ਆਇਆ ਸੀ ਅਤੇ ਇਹ ਘਟਨਾ ਪਿੰਡ ਬੱਸੀ ਦੇ ਠੇਕੇ ਦੇ ਬਾਹਰ ਵਾਪਰੀ ਹੈ, ਜਿਥੇ ਰਾਜੂ ਵਲੋਂ ਕਮਲਜੀਤ ਨੂੰ ਗੋਲੀ ਮਾਰੀ ਗਈ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਕਮਲਜੀਤ ਦਾ ਇਲਾਜ ਚੱਲ ਰਿਹਾ ਹੈ, ਜਿਸ ਦੇ ਬਿਆਨਾਂ 'ਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਵਿਹੜੇ 'ਚ ਬੰਨ੍ਹੀ ਬੱਕਰੀ ਦਾ ਸਿਰ ਕੱਟ ਕੇ ਲੈ ਗਏ ਅਣਪਛਾਤੇ
NEXT STORY