ਸ਼ਾਮਚੁਰਾਸੀ, (ਚੁੰਬਰ)- ਬਹੁਤੇ ਪਿੰਡਾਂ ਵਿਚ ਮੀਂਹ ਦੇ ਗੰਦੇ ਪਾਣੀ ਦਾ ਯੋਗ ਨਿਕਾਸ ਨਾ ਹੋਣ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਪਿੰਡ ਧੁਦਿਆਲ ਵਿਖੇ ਪਿੰਡ ਦੀ ਇਕ ਮੁੱਖ ਗਲੀ ਵਿਚ ਖੜ੍ਹਾ ਗੰਦਾ ਪਾਣੀ ਹੈ, ਜੋ ਹਰ ਕਿਸੇ ਆਉਣ-ਜਾਣ ਵਾਲੇ ਰਾਹਗੀਰ ਦਾ ਮੂੰਹ ਚਿੜਾ ਰਿਹਾ ਹੈ। ਇਸ ਪਾਣੀ ਦਾ ਪਹਿਲਾਂ ਤਾਂ ਨਿਕਾਸ ਸਹੀ ਸੀ ਪਰ ਹਾਲ ਹੀ ਵਿਚ ਕੁਝ ਘਰਾਂ ਦੇ ਲਾਂਘੇ ਲਈ ਬਣਾਈ ਗਈ ਗਲੀ ਉੱਚੀ ਹੋਣ ਕਾਰਨ ਅਤੇ ਇਸ ਦੇ ਨਾਲ ਨਾਲੀ ਨਾ ਬਣਾਏ ਜਾਣ ਕਾਰਨ ਉਕਤ ਪਾਣੀ ਇਕ ਥਾਂ ਹੀ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਆਸ-ਪਾਸ ਦੇ ਘਰਾਂ ਨੂੰ ਤਾਂ ਘਰਾਂ 'ਚੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੈ। ਖੇਤੀਬਾੜੀ ਵਿਭਾਗ ਦੇ ਸੇਵਾ ਮੁਕਤ ਮੁੱਖ ਅਫ਼ਸਰ ਇੰਦਰਜੀਤ ਸਿੰਘ ਹੁੰਦਲ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੇ ਘਰ ਅੱਗੇ ਖੜ੍ਹੇ ਗੰਦੇ ਪਾਣੀ ਦਾ ਯੋਗ ਨਿਕਾਸ ਕਰਵਾਇਆ ਜਾਵੇ।
ਜਿਵੇਂ ਪਹਿਲਾਂ ਉਕਤ ਪਾਣੀ ਨਾਲ ਲੱਗਦੇ ਛੱਪੜ ਵਿਚ ਪੈਂਦਾ ਸੀ, ਉਸੇ ਤਰ੍ਹਾਂ ਹੀ ਇਹ ਪਾਣੀ ਛੱਪੜ ਵੱਲ ਨਾਲੀ ਬਣਾ ਕੇ ਪਾਇਆ ਜਾਵੇ। ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਪਿੰਡ ਦੇ ਸਰਪੰਚ ਨੇ ਕਿਹਾ ਕਿ ਜਲਦੀ ਹੀ ਇਸ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਪਿੰਡ ਵਿਚ ਹਰ ਪੱਧਰ 'ਤੇ ਸਾਫ਼-ਸਫਾਈ ਨੂੰ ਬਰਕਰਾਰ ਰੱਖਿਆ ਜਾਵੇਗਾ।
ਚੋਰੀ ਦੀਆਂ ਗੱਡੀਆਂ ਵੇਚਣ ਵਾਲੇ ਗਿਰੋਹ ਦੇ 4 ਮੈਂਬਰ ਕਾਬੂ
NEXT STORY