ਬਾਘਾਪੁਰਾਣਾ (ਰਾਕੇਸ਼) - ਪਾਵਰਕਾਮ ਦੇ ਅਧਿਕਾਰੀਆਂ ਦੀ ਲਾਹਪ੍ਰਵਾਹੀ ਕਾਰਨ ਗਲੀਆਂ-ਮੁਹੱਲਿਆਂ 'ਚ ਫਰਸ਼ਾ ਨਾਲ ਮੀਟਰਾਂ ਦੇ ਪਏ ਪਿੱਲਰ ਲੋਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਇਨ੍ਹਾਂ ਦੀ ਸੰਭਾਲ ਅਤੇ ਫਿਟਿੰਗ ਦਾ ਪੁਖਤਾ ਪ੍ਰਬੰਧ ਕਰਨ ਦੀ ਬਜਾਏ ਗਲੀਆਂ ਦੇ ਫਰਸ਼ਾਂ 'ਤੇ ਹੀ 100-100 ਮੀਟਰਾਂ ਦੀਆਂ ਕੇਬਲ ਤਾਰਾਂ ਦੇ ਲਮਕਦੇ ਗੁੱਛੇ ਵਾਲੇ ਪਿੱਲਰ ਪਏ ਹੋਏ ਹਨ, ਜਿੱਥੋਂ ਅਕਸਰ ਸਪਾਰਕਿੰਗ ਹੁੰਦੀ ਰਹਿੰਦੀ ਹੈ। ਵਿਭਾਗ ਵੱਲੋਂ ਪਿੱਲਰਾਂ ਨੂੰ ਜਾਂਦੀ ਬਿਜਲੀ ਦੀ ਕੇਬਲ ਵੱਖ-ਵੱਖ ਕਰਨ ਦੀ ਬਜਾਏ ਸਿੱਧੇ ਗੁੱਛੇ ਬਣਾ ਕੇ ਲੋਕਾਂ ਦੇ ਮਕਾਨਾਂ, ਦੁਕਾਨਾਂ ਨਾਲ ਲਪੇਟੇ ਹੋਏ ਹਨ, ਜੇਕਰ ਕਿਸੇ ਵੇਲੇ ਵੀ ਤਾਰਾਂ ਦੀ ਸਪਾਰਕਿੰਗ ਹੋ ਗਈ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ ਪਰ ਬੋਰਡ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਲੋਕਾਂ ਨੇ ਕੈਪਟਨ ਸਰਕਾਰ ਤੇ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਉਕਤ ਤਾਰਾਂ ਦੇ ਜਾਲ ਖਤਮ ਕਰਨ ਅਤੇ ਪਿੱਲਰਾਂ ਨੂੰ ਸਹੀ ਥਾਵਾਂ 'ਤੇ ਫਿੱਟ ਕਰ ਕੇ ਲਾਉਣ ਲਈ ਅਧਿਕਾਰੀਆਂ ਨੂੰ ਹੁਕਮ ਜਾਰੀ ਕਰੇ।
ਸੈਂਕੜੇ ਮਰੀਜ਼ਾਂ ਲਈ ਹੈ ਸਿਰਫ 1 ਡਾਕਟਰ
NEXT STORY