ਕਪੂਰਥਲਾ (ਅਰੁਣ)- ਬਿਜਲੀ ਮੁਲਾਜ਼ਮਾਂ ਨੇ ਅੱਜ ਸ਼ਾਹਕੋਟ ਵਿਖੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਰੋਸ ਰੈਲੀ ਦੀ ਅਗਵਾਈ ਸਰਕਲ ਕਪੂਰਥਲਾ ਦੇ ਪ੍ਰਧਾਨ ਸੰਜੀਵ ਕੁਮਾਰ ਅਤੇ ਸਕੱਤਰ ਜਸਵੰਤ ਰਾਏ ਵੱਲੋਂ ਕੀਤੀ। ਇਹ ਰੋਸ ਰੈਲੀ ਸਾਰੀਆਂ ਸਬ ਡਵੀਜ਼ਨਾਂ ਵਿਚ ਕੱਢੀ ਗਈ। ਇਸ ਮੌਕੇ ਸੰਜੀਵ ਕੁਮਾਰ ਨੇ ਕਿਹਾ ਕਿ ਸਰਕਾਰ ਵੋਟਾਂ ਲੈਣ ਸਮੇਂ ਵੱਖ-ਵੱਖ ਸਬਜ਼ਬਾਗ ਵਿਖਾਉਂਦੀ ਰਹੀ ਅਤੇ ਹੁਣ ਸਮੁੱਚੇ ਮੁਲਾਜ਼ਮਾਂ ਦੀ ਰੋਜ਼ੀ-ਰੋਟੀ ਵੀ ਬੰਦ ਕਰ ਰਹੀ ਹੈ। ਸਰਕਾਰ ਨੇ ਪਹਿਲਾਂ ਟੀ. ਆਰ. ਡਬਲਿਊ ਵਰਕਸ਼ਾਪ ਬੰਦ ਕੀਤੀਆਂ ਅਤੇ ਥਰਮਲ ਪਲਾਂਟ, ਹੁਣ ਮੁਲਾਜ਼ਮਾਂ ਦੀਆਂ ਤਨਖਾਹਾਂ ਰਿਲੀਜ਼ ਨਹੀਂ ਕੀਤੀਆਂ ਜਾ ਰਹੀਆਂ। ਪੰਜਾਬ ਸਰਕਾਰ, ਪਾਵਰਕਾਮ ਅਤੇ ਟਰਾਸਕੋ ਦੀ ਮੈਨੇਜਮੈਂਟ ਨੇ ਮੁਲਾਜ਼ਮਾਂ ਨੂੰ ਮੰਗਾਂ ਕੀ ਦੇਣੀਆਂ, ਉਹ ਉਨ੍ਹਾਂ ਦਾ ਰੁਜ਼ਗਾਰ ਵੀ ਖੋਹ ਰਹੀ ਹੈ। ਮੁਲਾਜ਼ਮਾਂ ਨੇ ਮੰਗ ਕੀਤੀ ਹੈ ਕਿ ਪੱਕੀ ਭਰਤੀ ਕੀਤੀ ਜਾਵੇ। ਮੰਗਾਂ ਪੂਰੀਆ ਨਾ ਹੋਣ 'ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਧਰਨੇ 'ਚ ਕੁਲਬੀਰ ਸਿੰਘ, ਹਰਦੀਪ ਸਿੰਘ ਕਰਤਾਰਪੁਰ ਡਵੀਜ਼ਨ, ਸੁਭਾਸ਼ ਚੰਦਰ ਆਦਿ ਹਾਜ਼ਰ ਸਨ।
ਰਿਜਰਵੇਸ਼ਨ ਲਾਗੂ ਨਾ ਹੋਣ 'ਤੇ ਪੱਛੜੇ ਵਰਗਾਂ ਨਾਲ ਹੋਈ ਬੇਇਨਸਾਫੀ : ਰੱਖਰਾ
NEXT STORY