ਬਠਿੰਡਾ— ਇਥੋਂ ਦੀ ਜੇਲ 'ਚ ਇਕ ਹਵਾਲਾਤੀ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦਾ ਨਾਂ ਦਿਨੇਸ਼ ਪਾਸਵਾਨ ਹੈ, ਜੋ ਕਿ ਬਠਿੰਡਾ ਦੀ ਜੇਲ 'ਚ ਤੋਂ ਬੰਦ ਸੀ। ਮ੍ਰਿਤਕ ਕੈਦੀ ਦਿਨੇਸ਼ ਪਾਸਵਾਨ ਪਟਿਆਲਾ ਦਾ ਰਹਿਣ ਵਾਲਾ ਸੀ। ਸਾਲ 2016 'ਚ ਐੱਨ. ਡੀ. ਪੀ. ਸੀ. ਐਕਟ ਦੇ ਤਹਿਤ ਉਹ ਬਠਿੰਡਾ ਜੇਲ 'ਚ ਬੰਦ ਸੀ। ਉਹ ਮਾਨਸਿਕ ਪਰੇਸ਼ਾਨੀ ਦੇ ਕਾਰਨ ਕਾਫੀ ਪਰੇਸ਼ਾਨ ਰਹਿੰਦਾ ਸੀ, ਇਸੇ ਕਾਰਨ ਹੀ ਅੱਜ ਉਸ ਨੇ ਜੇਲ 'ਚ ਬਣੀ ਫੈਕਟਰੀ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਦਿਨੇਸ਼ ਪਿਛਲੇ 20 ਸਾਲ ਤੋਂ ਪਟਿਆਲਾ ਰਹਿ ਰਿਹਾ ਸੀ ਅਤੇ ਉਹ ਮੂਲ ਤੌਰ 'ਤੇ ਬਿਹਾਰ ਦਾ ਰਹਿਣ ਵਾਲਾ ਸੀ। ਖੁਦਕੁਸ਼ੀ ਦੀ ਖਬਰ ਸੁਣ ਕੇ ਪਰਿਵਾਰ ਵਾਲੇ ਵੀ ਹੈਰਾਨ ਹਨ। ਉਨ੍ਹਾਂ ਨੇ ਕਿਹਾ ਕਿ ਦਿਨੇਸ਼ ਨੇ ਕਦੇ ਵੀ ਉਨ੍ਹਾਂ ਨਾਲ ਕੋਈ ਅਜਿਹੀ ਗੱਲ ਨਹੀਂ ਦੱਸੀ ਕਿ ਉਸ ਨੂੰ ਕੋਈ ਪਰੇਸ਼ਾਨੀ ਹੈ। ਖੁਦਕੁਸ਼ੀ ਦੀ ਖਬਰ ਸੁਣਦੇ ਹੀ ਪਰਿਵਾਰ ਵਾਲੇ ਬਠਿੰਡਾ ਪਹੁੰਚੇ। ਪਰਿਵਾਰ ਵਾਲਿਆਂ ਨੇ ਇਸ ਦੀ ਜਾਂਚ ਦੀ ਮੰਗ ਕੀਤੀ ਹੈ। ਉਥੇ ਹੀ ਜੇਲ ਦੇ ਸਹਾਇਕ ਸੁਪਰਡੈਂਟ ਦਾ ਕਹਿਣਾ ਹੈ ਕਿ ਇਸ 'ਤੇ ਦੋ ਕੇਸ ਦਰਜ ਸਨ। ਰੇਲਵੇ ਪੁਲਸ ਨੇ ਐੱਨ. ਡੀ. ਪੀ. ਸੀ. ਐਕਟ ਦੇ ਤਹਿਤ ਕੇਸ ਦਰਜ ਕੀਤਾ ਸੀ ਅਤੇ ਕੇਸ ਦੀ ਸਜ਼ਾ ਇਸ ਨੂੰ 17 ਮਈ 2017 ਨੂੰ ਹੋਈ ਸੀ, ਜਿਸ 'ਚ ਇਸ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਨੇ ਕਿਹਾ ਕਿ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
70 ਸਾਲ ਦੇ ਐੱਨ. ਆਰ. ਆਈ ਨੇ 6 ਸਾਲ ਦੀ ਮਾਸੂਮ ਬੱਚੀ ਨਾਲ ਕੀਤਾ ਕੂਕਰਮ
NEXT STORY