ਅੰਮ੍ਰਿਤਸਰ (ਸੰਜੀਵ) : ਇੱਥੋਂ ਦੀ ਇਕ ਅਦਾਲਤ 'ਚ ਸ਼ੁੱਕਰਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਕੈਦੀ ਪੁਲਸ ਦੀਆਂ ਅੱਖਾਂ 'ਚ ਤੇਜ਼ਾਬ ਸੁੱਟ ਕੇ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਕਈ ਮਾਮਲਿਆਂ 'ਚ ਨਾਮਜਦ ਲਵਪ੍ਰੀਤ ਨਾਂ ਦੇ ਕੈਦੀ ਦੀ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ੀ ਸੀ।
ਇਸੇ ਦੌਰਾਨ ਦੋਸ਼ੀ ਨੇ ਮੌਕਾ ਦੇਖ ਕੇ ਪੁਲਸ ਦੀਆਂ ਅੱਖਾਂ 'ਚ ਤੇਜ਼ਾਬ ਸੁੱਟਿਆ ਅਤੇ ਫਰਾਰ ਹੋ ਗਿਆ। ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਸ ਵਾਲਿਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਦੋਸ਼ੀ ਦੀ ਭਾਲ 'ਚ ਲੱਗ ਗਈ ਹੈ।
ਪੰਜਾਬ ਪੁਲਸ ਦੇ 60 ਤੋਂ ਵੱਧ ਖਿਡਾਰੀ ਸਰਕਾਰ ਨੂੰ ਮੋੜਣਗੇ ਮੈਡਲ ਤੇ ਐਵਾਰਡ
NEXT STORY