ਆਨੰਦਪੁਰ ਸਾਹਿਬ : ਅਕਸਰ ਵਿਦੇਸ਼ਾਂ 'ਚ ਸਿੱਖਾਂ ਨਾਲ ਨਸਲੀ ਹਮਲੇ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਹੁਣ ਪੰਜਾਬ ਦੇ ਇਕ ਪ੍ਰਾਈਵੇਟ ਸਕੂਲ 'ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦਸਤਾਰ ਅਤੇ ਕੜਾ ਪਹਿਨ ਕੇ ਆਉਣ ਵਾਲੇ 4 ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ।
ਜਾਣਕਾਰੀ ਮੁਤਾਬਕ ਪਿੰਡ ਜਿੰਦਵੜੀ ਦੇ ਇਕ ਪ੍ਰਾਈਵੇਟ ਸਕੂਲ 'ਚ 4 ਵਿਦਿਆਰਥੀਆਂ ਨੂੰ ਸਿੱਖ ਧਰਮ ਨਾਲ ਸੰਬੰਧਿਤ ਚਿੰਨ੍ਹ ਪਹਿਨ ਕੇ ਆਉਣ 'ਤੇ ਪਹਿਲਾਂ ਬੇਰਹਿਮੀ ਨਾਲ ਕੁੱਟਿਆ ਗਿਆ ਅਤੇ ਫਿਰ ਉਨ੍ਹਾਂ ਨੂੰ ਸਾਰਾ ਦਿਨ ਕਲਾਸ ਦੇ ਬਾਹਰ ਧੁੱਪੇ ਖੜ੍ਹਾ ਰੱਖਿਆ। ਪੀੜਤ ਵਿਦਿਆਰਥੀਆਂ 'ਚੋਂ 2 ਨੇ ਆਪਣੇ ਮਾਪਿਆਂ ਨੂੰ ਸਾਰੀ ਗੱਲ ਦੱਸੀ ਤਾਂ ਉਨ੍ਹਾਂ ਨੇ ਇਸ ਘਟਨਾ ਦੀ ਸ਼ਿਕਾਇਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਮੱਲ ਸਿੰਘ ਕੋਲ ਦਰਜ ਕਰਾਈ।
ਇਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਅਤੇ ਦੋਸ਼ੀ ਅਧਿਆਪਕ ਨੇ ਲਿਖਤੀ ਰੂਪ 'ਚ ਮਾਫੀ ਮੰਗ ਲਈ। ਦੂਜੇ ਪਾਸੇ ਜੱਥੇਦਾਰ ਮੱਲ ਸਿੰਘ ਦਾ ਕਹਿਣਾ ਹੈ ਕਿ ਕੋਈ ਵੀ ਸਕੂਲ ਸਿੱਖ ਧਰਮ ਨਾਲ ਸੰਬੰਧਿਤ ਚਿੰਨ੍ਹਾਂ 'ਤੇ ਰੋਕ ਨਹੀਂ ਲਾ ਸਕਦਾ।
ਰਾਹ ਜਾਂਦੀਆਂ ਕੁੜੀਆਂ ਨਾਲ ਨੌਜਵਾਨ ਨੇ ਸ਼ਰੇਆਮ ਕੀਤੀ ਛੇੜਛਾੜ, ਫਿਰ ਜੋ ਹੋਇਆ ਦੇਖ ਸਭ ਦੇ ਉੱਡੇ ਹੋਸ਼
NEXT STORY