ਨਵੀਂ ਦਿੱਲੀ\ਚੰਡੀਗੜ੍ਹ (ਭਾਸ਼ਾ) : ਇਕ ਅਨੋਖੇ ਘਟਨਾਕ੍ਰਮ 'ਚ ਰਾਸ਼ਟਰਪਤੀ ਨੇ 1997 'ਚ ਪੰਜਾਬ ਪੁਲਸ ਦੇ ਇਕ ਅਧਿਕਾਰੀ ਨੂੰ ਦਿੱਤਾ ਗਿਆ ਬਹਾਦਰੀ ਪੁਰਸਕਾਰ ਵਾਪਸ ਲੈ ਲਿਆ ਹੈ। ਹੱਤਿਆ ਦੇ ਜ਼ੁਰਮ ਵਿਚ ਉਮਰ ਕੈਦ ਦੀ ਸਜ਼ਾ ਹੋਣ ਕਾਰਨ ਪੁਲਸ ਅਧਿਕਾਰੀ ਕੋਲੋਂ ਇਹ ਪੁਰਸਕਾਰ ਵਾਪਸ ਲਿਆ ਗਿਆ। ਪੰਜਾਬ ਪੁਲਸ 'ਚ ਸਬ-ਇੰਸਪੈਕਟ ਰਹੇ ਗੁਰਮੀਤ ਸਿੰਘ ਨੂੰ ਸੇਵਾ ਦੌਰਾਨ ਉਨ੍ਹਾਂ ਦੀ ਬਹਾਦੁਰੀ ਲਈ ਸੂਬਾ ਸਰਕਾਰ ਵਲੋਂ ਕੀਤੀ ਗਈ ਤਜਵੀਜ਼ 'ਤੇ 1997 'ਚ ਬਹਾਦਰੀ ਦਾ ਪੁਲਸ ਮੈਡਲ ਦਿੱਤਾ ਗਿਆ ਸੀ। 2001 ਵਿਚ ਉਸਦੇ ਵਿਰੁੱਧ ਇਕ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ। ਸਾਲ 2006 ਵਿਚ ਉਸ ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਅਤੇ ਸੇਵਾ ਤੋਂ ਹਟਾ ਦਿੱਤਾ ਗਿਆ।
ਕੇਂਦਰੀ ਗ੍ਰਹਿ ਮੰਤਰਾਲਾ ਨੂੰ ਅਧਿਕਾਰੀ ਦੇ ਦੋਸ਼ ਸਿੱਧ ਹੋਣ ਬਾਰੇ ਜੁਲਾਈ 2015 'ਚ ਪਤਾ ਲੱਗਾ। ਪੰਜਾਬ ਸਰਕਾਰ ਦੇ ਸਾਹਮਣੇ ਜਦੋਂ ਮਾਮਲਾ ਉਠਾਇਆ ਗਿਆ ਤਾਂ ਉਸ ਨੇ ਦੋਸ਼ ਸਿੱਧ ਹੋਣ ਦੀ ਪੁਸ਼ਟੀ ਕੀਤੀ ਅਤੇ ਮੰਤਰਾਲਾ ਨੂੰ ਮੈਡਲ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਸਲਾਹ ਦਿੱਤੀ। ਗ੍ਰਹਿ ਮੰਤਰਾਲਾ ਨੇ ਗੁਰਮੀਤ ਸਿੰਘ ਨੂੰ ਦਿੱਤਾ ਗਿਆ ਪੁਲਸ ਮੈਡਲ ਵਾਪਸ ਲੈਣ ਲਈ ਇਕ ਮਤਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਭੇਜਿਆ । ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਨੇ 7 ਜੂਨ ਨੂੰ ਪੁਲਸ ਮੈਡਲ ਵਾਪਸ ਲੈਣ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ।
ਛੋਟੇ ਸਮੱਗਲਰਾਂ ਤੱਕ ਹੀ ਸੀਮਿਤ ਹੈ ਜ਼ਿਲ੍ਹਾ ਫਾਜ਼ਿਲਕਾ ਪੁਲਸ ਦੀ ਨਸ਼ਾ ਵਿਰੋਧੀ ਮੁਹਿੰਮ
NEXT STORY