ਅੰਮ੍ਰਿਤਸਰ— ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 11 ਮਾਰਚ ਨੂੰ ਆਉਣ ਵਾਲੇ ਹਨ। ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਉਮੀਦਵਾਰਾਂ ਦੇ ਨਾਲ-ਨਾਲ ਜਨਤਾ ਦੇ ਵੀ ਸਾਹ ਸੁੱਕੇ ਹੋਏ ਹਨ। ਹਰ ਕੋਈ ਇਹ ਸੋਚ ਰਿਹਾ ਹੈ ਕਿ ਇਸ ਵਾਰ ਕਿਸ ਦੇ ਹੱਥ 'ਚ ਪੰਜਾਬ ਦੀ ਸੱਤਾ ਦੀ ਕਮਾਨ ਆਉਣ ਵਾਲੀ ਹੈ। ਚੋਣ ਨਤੀਜੇ ਆਉਣ ਤੋਂ ਇਕ ਦਿਨ ਪਹਿਲਾਂ ਆਏ ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਐਗਜ਼ਿਟ ਪੋਲ ਦੋ ਤੋਂ ਤਿੰਨ ਹਜ਼ਾਰ ਲੋਕਾਂ ਦੀ ਪ੍ਰਤੀਕਿਰਿਆ ਹੁੰਦੀ ਹੈ, ਇਸ ਦੇ ਨਾਲ ਹੀ ਇਕ ਸੀਟ 'ਤੇ ਇਕ ਲੱਖ ਲੋਕ ਵੋਟ ਕਰਦੇ ਹਨ। ਇਸ ਦੇ ਨਾਲ ਹੀ ਉਸ ਨੇ ਕਿਹਾ ਦਾਅਵਾ ਕੀਤਾ ਹੈ ਕਿ ਕਾਂਗਰਸ ਨੂੰ ਇਸ ਵਾਰ 65 ਸੀਟਾਂ ਹਾਸਲ ਹੋਣ ਵਾਲੀਆਂ ਹਨ। ਨਵਜੋਤ ਕੌਰ ਸਿੱਧੂ ਨੇ ਇਹ ਵੀ ਕਿਹਾ ਕਿ ਅੱਜ ਲੋਕਾਂ ਦੇ ਕੋਲ ਬਦਲ ਸੀ ਅਤੇ ਲੋਕਾਂ ਨੇ ਕਾਂਗਰਸ ਨੂੰ ਵੋਟ ਕੀਤੀ ਹੈ। ਨਵਜੋਤ ਕੌਰ ਸਿੱਧੂ ਦੇ ਸਾਹਮਣੇ ਆਏ ਇਸ ਵੱਡੇ ਬਿਆਨ ਨੂੰ ਸਿੱਧੂ ਪਰਿਵਾਰ ਦਾ ਐਗਜ਼ਿਟ ਪੋਲ ਮੰਨਿਆ ਜਾ ਰਿਹਾ ਹੈ।
ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ 8 ਲੱਖ ਦੀ ਠੱਗੀ, ਮਾਮਲਾ ਦਰਜ
NEXT STORY