ਬਠਿੰਡਾ— ਮੁੰਬਈ 'ਚ ਅੱਤਵਾਦੀਆਂ ਦੇ ਦਾਖਲ ਹੋਣ ਦੀ ਖਬਰ ਮਿਲਣ ਤੋਂ ਬਾਅਦ ਪੰਜਾਬ 'ਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅਲਰਟ ਜਾਰੀ ਹੋਣ ਤੋਂ ਬਾਅਦ ਬਠਿੰਡਾ ਦੇ ਐੱਸ. ਐੱਸ. ਪੀ. ਨਵੀਨ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਤਹਿਤ ਐਤਵਾਰ ਨੂੰ ਰੇਲਵੇ ਸਟੇਸ਼ਨ, ਸਿਟੀ ਪੁਲਸ ਐਂਟੀ ਟੈਰੀਰਿਸਟ ਸਕਵਾਇਡ , ਆਰ. ਪੀ. ਐੱਫ. ਜੀ. ਆਰ. ਪੀ. ਦੀ ਜੁਆਇੰਟ ਚੈਕਿੰਗ ਹੋਈ। ਇਸ ਮੌਕੇ 'ਤੇ ਡੀ. ਐੱਸ. ਪੀ. ਮਨਦੀਪ ਸਿੰਘ ਨੇ ਦੱਸਿਆ ਕਿ ਮੁੰਬਈ 'ਚ ਅੱਤਵਾਦੀਆਂ ਦੇ ਦਾਖਲ ਹੋਣ ਦੀ ਖਬਰ ਤੋਂ ਬਾਅਦ ਚੌਕਸੀ ਹੋਰ ਵਧਾ ਦਿੱਤੀ ਹੈ। ਬੱਸ ਸਟੈਂਡ, ਰੇਲਵੇ ਸਟੇਸ਼ਨ 'ਤੇ ਆਉਣ ਵਾਲੀ ਹਰ ਗੱਡੀ ਦੀ ਜਾਂਚ ਕੀਤੀ ਜਾ ਰਹੀ ਹੈ। ਯਾਤਰੀਆਂ ਦਾ ਸਾਮਾਨ ਵੀ ਚੈੱਕ ਕੀਤਾ ਜਾ ਰਿਹਾ ਹੈ। ਕੋਈ ਵੀ ਸ਼ੱਕੀ ਵਿਅਕਤੀ ਦਿੱਸਣ 'ਤੇ ਉਸ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਚੈਕਿੰਗ ਲਗਾਤਾਰ ਕੀਤੀ ਜਾਵੇਗੀ। ਇਸ 'ਚ ਐਂਟੀ ਟੈਰੀਰਿਸਟ (ਏ. ਟੀ. ਐੱਸ) ਦੇ ਜਵਾਨ ਵੀ ਸ਼ਾਮਲ ਹੋਏ। ਡਾਗ ਸਕਵਾਇਡ ਦੇ ਨਾਲ ਪੂਰੇ ਸਟੇਸ਼ਨ ਦੇ ਹਰ ਹਿੱਸੇ ਨੂੰ ਸਰਚ ਕੀਤਾ ਗਿਆ। ਜ਼ਿਲੇ ਦੀ ਪੁਲਸ ਵੀ ਇਸ ਚੈਕਿੰਗ 'ਚ ਸ਼ਾਮਲ ਹੈ।
ਦਿਨ-ਦਿਹਾੜੇ ਅਗਵਾ ਹੋਇਆ ਬੱਚਾ ਬਰਾਮਦ, ਪਿਤਾ ਹੀ ਨਿਕਲਿਆ ਦੋਸ਼ੀ (ਵੀਡੀਓ)
NEXT STORY