ਜਲੰਧਰ (ਧਵਨ) - ਪੰਜਾਬ ਪੁਲਸ ਨੇ ਸੂਬੇ 'ਚ ਗੰਭੀਰ ਅਪਰਾਧਾਂ ਦੀ ਜਾਂਚ ਨੂੰ ਲੈ ਕੇ ਆਪਣਾ ਤਰੀਕਾ ਬਦਲ ਲਿਆ ਹੈ। ਹੁਣ ਤੱਕ ਹੇਠਲੇ ਪੱਧਰ 'ਤੇ ਹੀ ਲੁੱਟ ਜਾਂ ਮੋਟਰਗੱਡੀਆਂ ਨੂੰ ਖੋਹਣ ਵਰਗੀਆਂ ਘਟਨਾਵਾਂ ਦੀ ਜਾਂਚ ਹੋਇਆ ਕਰਦੀ ਸੀ ਪਰ ਹੁਣ ਸੂਬਾ ਸਰਕਾਰ ਦੇ ਨਿਰਦੇਸ਼ਾਂ 'ਤੇ ਏ. ਡੀ. ਜੀ. ਪੀ. ਰੋਹਿਤ ਚੌਧਰੀ ਨੇ ਸੂਬੇ ਦੇ ਸਾਰੇ ਐੱਸ. ਐੱਸ. ਪੀਜ਼ ਅਤੇ ਪੁਲਸ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਅਜਿਹੀਆਂ ਘਟਨਾਵਾਂ ਦੀ ਜਾਂਚ ਸੀਨੀਅਰ ਅਧਿਕਾਰੀਆਂ ਦੀ ਦੇਖ-ਰੇਖ 'ਚ ਹੋਣੀ ਚਾਹੀਦੀ ਹੈ। ਆਪਣੇ ਨਵੇਂ ਤਾਜ਼ਾ ਨਿਰਦੇਸ਼ਾਂ 'ਚ ਕਿਹਾ ਹੈ ਕਿ ਬੈਂਕ ਜਾਂ ਏ. ਟੀ. ਐੱਮ. ਨੂੰ ਲੁੱਟਣ ਜਾਂ ਕਾਰਾਂ ਨੂੰ ਖੋਹ ਕੇ ਲਿਜਾਣ ਵਾਲੇ ਮਾਮਲਿਆ ਨੂੰ ਛੋਟਾ ਨਾ ਸਮਝਿਆ ਜਾਵੇ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਾਰਾਂ ਨੂੰ ਖੋਹਣ ਪਿੱਛੇ ਕਈ ਵਾਰ ਅੱਤਵਾਦੀਆਂ ਦਾ ਹੱਥ ਹੋ ਸਕਦਾ ਹੈ। ਗੁਰਦਾਸਪੁਰ ਦੇ ਦੀਨਾਨਗਰ ਖੇਤਰ 'ਚ ਜਦੋਂ ਅੱਤਵਾਦੀਆਂ ਨੇ ਪੁਲਸ ਥਾਣੇ 'ਤੇ ਹਮਲਾ ਕੀਤਾ ਸੀ ਤਾਂ ਉਸ ਤੋਂ ਪਹਿਲਾਂ ਉਨ੍ਹਾਂ ਇਕ ਕਾਰ ਨੂੰ ਸਰਹੱਦ ਖੇਤਰ ਤੋਂ ਖੋਹਿਆ ਸੀ। ਉਸ ਸਮੇਂ ਪੁਲਸ ਨੇ ਇਸ ਮਾਮਲੇ ਨੂੰ ਸਾਧਾਰਨ ਢੰਗ ਨਾਲ ਲਿਆ ਸੀ ਅਤੇ ਖੋਹੀ ਗਈ ਕਾਰ ਦਾ ਪਤਾ ਲਾਉਣ ਲਈ ਗੰਭੀਰ ਕੋਸ਼ਿਸ਼ ਨਹੀਂ ਕੀਤੀ, ਜਿਸ ਕਾਰਨ ਅੱਤਵਾਦੀ ਘਟਨਾ ਵਾਪਰ ਗਈ।
ਏ. ਡੀ. ਪੀ. ਜੀ. ਰੋਹਿਤ ਚੌਧਰੀ ਵੱਲੋਂ ਭੇਜੇ ਗਏ ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਅਜਿਹੇ ਗੰਭੀਰ ਮਾਮਲਿਆਂ ਦੀ ਜਾਂਚ ਹੁਣ ਆਈ.ਜੀ., ਐੱਸ. ਐੱਸ. ਪੀ. ਜਾਂ ਪੁਲਸ ਕਮਿਸ਼ਨਰ ਨੂੰ ਨਿਰੀਖਣ 'ਚ ਕਰਵਾਉਣ ਦੇ ਨਿਰਦੇਸ਼ ਦੇਣੇ ਚਾਹੀਦੇ ਹਨ ਤਾਂ ਜੋ ਜਲਦੀ ਤੋਂ ਜਲਦੀ ਅਜਿਹੀਆਂ ਘਟਨਾਵਾਂ ਨੂੰ ਹੱਲ ਕਰਵਾਇਆ ਜਾ ਸਕੇ।
ਕਈ ਵਾਰ ਹੇਠਲੇ ਪੱਧਰ 'ਤੇ ਮਾਮਲਿਆਂ ਨੂੰ ਛੱਡ ਦੇਣ ਕਾਰਨ ਇਹ ਅਧਵਾਟੇ ਹੀ ਪੈਂਡਿੰਗ ਰਹਿ ਜਾਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੂਬਾਈ ਪੁਲਸ ਨੂੰ ਸੂਚਨਾ ਮਿਲੀ ਹੈ ਕੁਝ ਸੰਗਠਿਤ ਗਰੁੱਪ ਹੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਸੂਬਾਈ ਪੁਲਸ ਨੇ ਆਈ. ਜੀ., ਐੱਸ. ਐੱਸ. ਪੀ. ਅਤੇ ਪੁਲਸ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਹਰ ਹਫਤੇ ਏ. ਡੀ. ਜੀ. ਪੀ. ਰੋਹਿਤ ਚੌਧਰੀ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਰਿਪੋਰਟ ਕਰਨ। ਰੋਹਿਤ ਚੌਧਰੀ ਅੱਗੋਂ ਇਹ ਰਿਪੋਰਟ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਦੇਣਗੇ। ਡੀ. ਜੀ. ਪੀ. ਅਜਿਹੇ ਗੰਭੀਰ ਮਾਮਲਿਆਂ ਸਬੰਧੀ ਹੋਣ ਵਾਲੀ ਜਾਂਚ ਦੀ ਰਫਤਾਰ ਨਾਲ ਸਬੰਧਿਤ ਰਿਪੋਰਟ ਸਿੱਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਣਗੇ।
ਸਭ ਤੋਂ ਪਹਿਲਾਂ ਸੂਬਾਈ ਪੁਲਸ ਨੇ ਬੈਂਕ ਜਾਂ ਏ. ਟੀ. ਐੱਮ. ਨਾਲ ਜੁੜੇ 20 ਮਾਮਲਿਆਂ ਨੂੰ ਹੱਲ ਕਰਨ ਦਾ ਮਾਮਲਾ ਆਪਣੇ 'ਤੇ ਲਿਆ ਹੈ। ਇਹ ਉਹ ਮਾਮਲੇ ਹਨ ਜੋ ਬੀਤੇ 2 ਸਾਲਾਂ ਤੋਂ ਹੱਲ ਨਹੀਂ ਕੀਤੇ ਜਾ ਸਕੇ। ਇਨ੍ਹਾਂ ਮਾਮਲਿਆਂ ਨੂੰ ਹੱਲ ਕਰਨ ਦੇ ਨਿਰਦੇਸ਼ ਚੋਟੀ ਦੇ ਪੁਲਸ ਅਧਿਕਾਰੀਆਂ ਨੂੰ ਚੰਡੀਗੜ੍ਹ ਤੋਂ ਦਿੱਤੇ ਜਾ ਚੁੱਕੇ ਹਨ। ਕੁਝ ਘਟਨਾਵਾਂ ਪਿਛਲੇ ਸਾਲ ਨਵੰਬਰ 'ਚ ਹੋਈਆਂ ਵਾਰਦਾਤਾਂ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਲੁੱਟਮਾਰ ਦੀਆਂ ਘਟਨਾਵਾਂ 'ਚ ਇਕ ਹੀ ਗਿਰੋਹ ਦਾ ਹੱਥ ਹੁਣ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਗਠਿਤ ਅਪਰਾਧ ਕਰਨ ਵਾਲੇ ਗਿਰੋਹ ਦੇ ਮੈਂਬਰ ਸਿੱਧੇ ਤੌਰ 'ਚ ਕੁਝ ਵੱਡੇ ਗੈਂਗਸਟਰ ਨਾਲ ਜੁੜੇ ਹੋਏ ਹਨ।
ਪੁਲਸ ਨੇ 6 ਕਿਲੋ ਭੁੱਕੀ ਸਮੇਤ ਦੋ ਨੂੰ ਕੀਤਾ ਕਾਬੂ
NEXT STORY