ਮੋਗਾ (ਪਵਨ ਗਰੋਵਰ, ਆਜ਼ਾਦ, ਗੋਪੀ ਰਾਊਕੇ) : ਮੋਗਾ ਦੀ ਤਹਿਸੀਲ ਬਾਘਾਪੁਰਾਣਾ ਦੇ ਅਧੀਨ ਆਉਂਦੇ ਪਿੰਡ ਮਾਹਲਾ ਕਲਾਂ ਵਿਖੇ ਪੰਜਾਬ ਪੁਲਸ ਦੇ ਕਾਂਸਟੇਬਲ ਜਤਿੰਦਰ ਸਿੰਘ (33) ਨੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕਾਂਸਟੇਬਲ ਜਤਿੰਦਰ ਸਿੰਘ ਜੇਲ ਵਿਭਾਗ ਫਰੀਦਕੋਟ ਵਿਖੇ ਤਾਇਨਾਤ ਸੀ।
ਮ੍ਰਿਤਕ ਕਾਂਸਟੇਬਲ ਦੀ ਪਤਨੀ ਦੇ ਮੁਤਾਬਕ ਜਤਿੰਦਰ ਕੁਝ ਸਮੇਂ ਤੋਂ ਪ੍ਰੇਸ਼ਾਨ ਸੀ, ਜਿਸ ਦੇ ਚੱਲਦੇ ਉਨ੍ਹਾਂ ਮੰਗਲਵਾਰ ਨੂੰ ਘਰ ਵਿਚ ਪੱਖੇਵਾਲੀ ਕੁੰਡੀ ਨਾਲ ਫਾਹਾ ਲੈ ਕੇ ਜੀਵਨਲੀਲਾ ਸਮਾਪਤ ਕਰ ਲਈ। ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ।
ਦਿੱਲੀ ਕਮੇਟੀ ਨੇ ਸਿੱਖ ਸਿਕਲੀਗਰ ਪਰਿਵਾਰਾਂ ਦੀ ਧਰਮ ਤਬਦੀਲੀ ਦਾ ਲਿਆ ਗੰਭੀਰ ਨੋਟਿਸ
NEXT STORY