ਚੰਡੀਗੜ੍ਹ : ਪੰਜਾਬ ਪੁਲਸ ਨੇ ਇੰਟੈਲੀਜੈਂਸ ਵਿੰਗ ਨਾਲ ਮਿਲ ਕੇ ਜੇਲਾਂ ਤੋਂ ਬਾਹਰ ਘੁੰਮ ਰਹੇ 35 ਸ਼ਾਤਰ ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ। ਗੈਂਗਸਟਰਾਂ ਦੀ ਇਸ ਲਿਸਟ ਨੂੰ ਪੰਜਾਬ ਦੇ ਸਾਰੇ ਥਾਣਿਆਂ ਵਿਚ ਭੇਜ ਕੇ ਜ਼ਿਲਿਆਂ ਦੇ ਪੁਲਸ ਮੁਖੀਆਂ ਨੂੰ ਹੁਕਮ ਦਿੱਤੇ ਹਨ ਕਿ ਜਲਦ ਤੋਂ ਜਲਦ ਇਨ੍ਹਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਨ੍ਹਾਂ 'ਚ 14 ਗੈਂਗਸਟਰ ਅਜਿਹੇ ਹਨ ਜਿਨ੍ਹਾਂ 'ਤੇ ਡੇਢ ਦਰਜਨ ਤੋਂ ਵੱਧ ਅਪਰਾਧਕ ਮਾਮਲੇ ਦਰਜ ਹਨ। ਕੁਝ ਗੈਂਗਸਟਰ ਪੈਰੋਲ 'ਤੇ ਜੇਲ ਤੋਂ ਛੁੱਟ ਕੇ ਆਏ ਹਨ। 35 ਗੈਂਗਸਟਰਾਂ ਦੀ ਲਿਸਟ 'ਚ ਸਭ ਤੋਂ ਵੱਧ ਫਰੀਦਕੋਟ ਦੇ ਹਨ।
ਪੁਲਸ ਨੇ ਬੀਤੀ ਸਰਕਾਰ ਦੇ ਕਾਰਜਕਾਲ 'ਚ ਸਾਰੇ ਥਾਣਿਆਂ ਤੋਂ ਜਾਣਕਾਰੀ ਲੈਣ ਤੋਂ ਬਾਅਦ 450 ਤੋਂ ਵੱਧ ਗੈਂਗਸਟਰਾਂ ਦੀ ਲਿਸਟ ਤਿਆਰ ਕੀਤੀ ਸੀ। ਇਨ੍ਹਾਂ ਵਿਚ 80 ਗੈਂਗਸਟਰ ਜੇਲਾਂ ਵਿਚ ਬੰਦ ਹਨ ਪਰ ਬਾਕੀ ਜੇਲਾਂ ਤੋਂ ਬਾਹਰ ਹਨ। ਹੁਣ ਪੁਲਸ ਨੇ 35 ਮੋਸਟ ਵਾਂਟੇਡ ਗੈਂਗਸਟਰਾਂ ਦੀ ਲਿਸਟ ਤਿਆਰ ਕੀਤੀ ਹੈ। ਇਹ ਸਾਰੇ ਜੇਲਾਂ ਤੋਂ ਬਾਹਰ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਇਕ ਗੈਂਗਸਟਰ ਜਾਵੇਦ ਅਜਿਹਾ ਵੀ ਹੈ ਜਿਹੜਾ ਜੇਲ 'ਚੋਂ ਜ਼ਮਾਨਤ 'ਤੇ ਬਾਹਰ ਆਇਆ ਸੀ ਪਰ ਪੁਲਸ ਕੋਲ ਉਸ ਦੀ ਲੋਕੇਸ਼ਨ ਦੀ ਜਾਣਕਾਰੀ ਹੀ ਨਹੀਂ ਹੈ। ਦੋ ਗੈਂਗਸਟਰ ਅਜਿਹੇ ਹਨ, ਜਿਨ੍ਹਾਂ ਦੇ ਜ਼ਿਲਿਆਂ ਦੇ ਬਾਰੇ ਵਿਚ ਪੁਲਸ ਨੂੰ ਕੁਝ ਨਹੀਂ ਪਤਾ ਹੈ ਇਨ੍ਹਾਂ ਦੇ ਨਾਮ ਮਿਲਖਾ ਸਿੰਘ ਤੇ ਸੁਖਜੀਤ ਸਿੰਘ ਹਨ। ਪੁਲਸ ਨੇ ਸਾਰੇ ਥਾਣਿਆਂ ਦੀ ਪੁਲਸ ਨੂੰ ਹੁਕਮ ਦਿੱਤੇ ਹਨ ਕਿ ਗੈਂਗਸਟਰਾਂ ਨੂੰ ਸੀਖਾਂ ਪਿੱਛੇ ਪਹੁੰਚਾਉਣਾ ਹੈ ਪਰ ਪਹਿਲਾਂ ਇਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਵੇ। ਪੁਲਸ ਲਈ ਫਿਲਹਾਲ ਸਭ ਤੋਂ ਵੱਡੀ ਚੁਣੌਤੀ ਇਨ੍ਹਾਂ ਗੈਂਗਸਟਰਾਂ ਦੀ ਲੋਕੇਸ਼ਨ ਪਤਾ ਕਰਨਾ ਹੈ ਕਿ ਇਹ ਦੇਸ਼ ਵਿਚ ਹਨ ਜਾਂ ਵਿਦੇਸ਼ ਵਿਚ। ਜੇ ਦੇਸ਼ ਵਿਚ ਹਨ ਤਾਂ ਕੀ ਪੰਜਾਬ ਵਿਚ ਹਨ ਜਾਂ ਕਿਸੇ ਗੁਆਂਢੀ ਸੂਬੇ ਵਿਚ ਲੁੱਕ ਕੇ ਬੈਠੇ ਹਨ।
ਪੰਜਾਬ ਪੁਲਸ ਦੀ ਲਿਸਟ 'ਚ ਸ਼ਾਮਲ ਹਨ ਇਹ ਗੈਂਗਸਟਰ
ਪੰਜਾਬ ਪੁਲਸ ਵਲੋਂ ਤਿਆਰ ਕੀਤੀ ਗਈ ਸੂਚੀ ਵਿਚ ਗੁਰਚਰਨ ਸਿੰਘ ਫਰੀਦਕੋਟ, ਗੁਰਬਖਸ਼ ਸਿੰਘ ਫਰੀਦਕੋਟ, ਜਸਪ੍ਰੀਤ ਸਿੰਘ ਫਰੀਦਕੋਟ, ਕਮਲਜੀਤ ਸਿੰਘ ਫਰੀਦਕੋਟ, ਹਰਸਿਮਰਦੀਪ ਸਿੰਘ ਫਰੀਦਕੋਟ, ਤੀਰਥ ਸਿੰਘ ਢਿੱਲੋਂ ਫਰੀਦਕੋਟ, ਕੁਲਵੀਰ ਸਿੰਘ ਬਠਿੰਡਾ, ਅਜੈਪਾਲ ਸਿੰਘ ਅੰਮ੍ਰਿਤਸਰ, ਕੁਲਵਿੰਦਰ ਸਿੰਘ ਅੰਮ੍ਰਿਤਸਰ, ਰਣਜੀਤ ਸਿੰਘ ਤਰਨਤਾਰਨ, ਗੁਰਪ੍ਰੀਤ ਸਿੰਘ ਅਬੋਹਰ, ਜੈਪਾਲ ਸਿੰਘ ਫਿਰੋਜ਼ਪੁਰ, ਪ੍ਰੇਮ ਸਿੰਘ ਜਲੰਧਰ, ਜਗੀਰ ਸਿੰਘ ਬਠਿੰਡਾ, ਗਗਨਦੀਪ ਸਿੰਘ ਫਿਰੋਜ਼ਪੁਰ, ਅਤੁਲ ਖੱਤਰੀ ਗੁਰਦਾਸਪੁਰ, ਪਰਮਪਾਲ ਸਿੰਘ ਫਾਜ਼ਿਲਕਾ, ਧਰਮਪ੍ਰੀਤ ਸਿੰਘ ਅਬੋਹਰ, ਜਾਵੇਦ ਫਾਜ਼ਿਲਕਾ, ਸਤਵਿੰਦਰਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਰਣਵੀਰ ਸਿੰਘ ਮਜੀਠਾ, ਰਣਜੀਤ ਸਿੰਘ ਮਹਿਤਪੁਰ ਜਲੰਧਰ, ਹਰਜੀਤ ਸਿੰਘ ਮਹਿਤਪੁਰ ਜਲੰਧਰ, ਗੁਰਪ੍ਰੀਤ ਸਿੰਘ ਮੋਗਾ, ਸੰਦੀਪ ਸਿੰਘ ਲੁਧਿਆਣਾ, ਗੁਰਪ੍ਰੀਤ ਸਿੰਘ ਬਠਿੰਡਾ, ਸੁਖਜੀਤ ਸਿੰਘ ਬਟਾਲਾ, ਹਰਵਿੰਦਰ ਤੇ ਗੁਰਪ੍ਰੀਤ ਸਿੰਘ ਤਰਨਤਾਰਨ, ਗੁਰਪ੍ਰੀਤ ਸਿੰਘ ਅੰਮ੍ਰਿਤਸਰ, ਦਿਲਪ੍ਰੀਤ ਸਿੰਘ ਰੋਪੜ ਦਾ ਨਾਂ ਸ਼ਾਮਲ ਹੈ।
''ਪੰਜਾਬ 'ਚ ਰਹਿਣਾ ਤੇ ਪੁਲਸ ਨੂੰ ਅਪਸ਼ਬਦ ਕਹਿਣਾ'' ਬਠਿੰਡਾ 'ਚ ਲੱਗੇ ਪੋਸਟਰ
NEXT STORY