ਜਲੰਧਰ— ਜਿਹੜੇ ਜੂਨੀਅਰ ਇੰਜੀਨੀਅਰਾਂ ਨੇ ਇਕ ਸਾਲ ਤੱਕ ਕਾਨੂੰਨੀ ਲੜਾਈ ਲੜ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ ਅਤੇ ਟ੍ਰਾਂਸਕੋ) 'ਚ ਨੌਕਰੀ ਪਾਈ ਸੀ ਉਹ ਹੁਣ ਨੌਕਰੀ ਛੱਡ ਰਹੇ ਹਨ। ਬੀਤੇ 5 ਮਹੀਨਿਆਂ 'ਚ 16 ਜੇਈ ਨੇ ਅਸਤੀਫਾ ਦੇ ਦਿੱਤਾ ਹੈ ਤਾਂ ਕਈ ਅਸਤੀਫਾ ਦੇਣ ਦੀ ਤਿਆਰੀ 'ਚ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਨੌਕਰੀ ਛੱਡਣ ਦਾ ਕਾਰਨ ਆਪਣੇ ਹੀ ਸਬੋਰਡੀਨੇਟ ਤੋਂ ਘੱਟ ਤਨਖਾਹ ਮਿਲਣੀ ਅਤੇ ਉਨ੍ਹਾਂ ਤੋਂ ਵਾਧੂ ਕੰਮ ਲੈਣਾ ਹੈ। ਪੀ. ਐੱਸ. ਪੀ. ਸੀ. ਐੱਲ ਕਈ ਸਾਲਾਂ ਤੋਂ ਸਟਾਫ ਦੀ ਕਮੀ ਨਾਲ ਲੜ ਰਿਹਾ ਹੈ। ਬੀਤੇ ਕਈ ਸਾਲਾਂ ਤੋਂ ਸੈਕਸ਼ਨ ਪੋਸਟ 'ਤੇ ਅੱਧੇ ਸਟਾਫ ਤੋਂ ਵੀ ਘੱਟ ਸਟਾਫ ਨਾਲ ਕੰਮ ਚਲਾਇਆ ਜਾ ਰਿਹਾ ਹੈ।
ਪੀ. ਐੱਸ. ਪੀ. ਸੀ. ਐੱਲ ਨੇ ਸਾਲ 2015 'ਚ ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ 450 ਜੇਈ ਦੀਆਂ ਨਿਯੁਕਤੀਆਂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਜੋ ਸਾਲ 2016 'ਚ ਪੂਰੀ ਹੋਈ ਪਰ ਮੌਜੂਦਾ ਜੇਈ ਸਟਾਫ ਨੇ ਅਕਤੂਬਰ 2015 'ਚ ਹਰਿਆਣਾ ਹਾਈਕੋਰਟ 'ਚ ਨਵੀਂ ਜੇਈ ਦੀ ਸਥਾਈ ਨਿਯੁਕਤੀ ਨੂੰ ਲੈ ਕੇ ਫਾਈਲ ਦਾਇਰ ਕੀਤੀ ਸੀ। ਇਸ ਨੂੰ ਕੋਰਟ ਨੇ ਦਸੰਬਰ 2016 'ਚ ਖਾਰਜ ਕਰਕੇ ਜੇਈ ਨੂੰ ਨਿਯੁਕਤੀ ਪੱਤਰ ਦੇਣ ਦੇ ਆਦੇਸ਼ ਦਿੱਤੇ ਸਨ। ਇਸ ਤੋਂ ਬਾਅਦ 450 ਜੂਨੀਅਰ ਇੰਜੀਨੀਅਰਾਂ ਨੇ ਇਥੇ ਨੌਕਰੀ ਜੁਆਇਨ ਕੀਤੀ ਪਰ ਉਨ੍ਹਾਂ 'ਚੋਂ 5 ਮਹੀਨਿਆਂ ਦੇ ਅੰਦਰ ਹੀ ਨੌਕਰੀ ਤੋਂ ਅਸਤੀਫਾ ਦੇ ਗਏ। ਆਲ ਇੰਡੀਆ ਫੈੱਡਰੇਸ਼ਨ ਆਫ ਪਾਵਰ ਡਿਪਲੋਮਾ ਇੰਜੀਨੀਅਰਿੰਗ ਦੇ ਸੈਕਟਰੀ ਐਡਵਾਈਜ਼ਰ ਆਫ ਕੌਂਸਲ ਆਫ ਜੇਈ ਪੰਜਾਬ ਜਸਵੰਤ ਰਾਏ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ 5 ਮਹੀਨਿਆਂ ਦੇ ਅੰਦਰ ਨਵੇਂ ਨਿਯੁਕਤ ਹੋਏ 16 ਜੇਈ ਨੌਕਰੀ ਤੋਂ ਅਸਤੀਫਾ ਦੇ ਚੁੱਕੇ ਹਨ ਜਦਕਿ ਕਈ ਹੋਰ ਅਸਤੀਫਾ ਦੇਣ ਦੀ ਪ੍ਰਕਿਰਿਆ 'ਚੋਂ ਲੰਘ ਰਹੇ ਹਨ।
ਅਸਤੀਫੇ ਦੇ ਚੁੱਕੇ ਇਕ ਜੇਈ ਨੇ ਕਿਹਾ ਕਿ ਜੇਈਜ਼ ਨੇ ਉੱਚ ਪੱਧਰ ਤੱਕ ਸਿਖਿਆ ਹਾਸਲ ਕੀਤੀ ਹੋਈ ਹੈ। ਉਨ੍ਹਾਂ 'ਚੋਂ ਕਈ ਬੀ. ਟੈੱਕ, ਐੱਮ. ਟੈੱਕ ਹਨ। ਬਹੁਤ ਹੀ ਘੱਟ ਜੇਈ ਅਜਿਹੇ ਹਨ, ਜੋ ਡਿਪਲੋਮਾ ਹੋਲਡਰ ਇੰਜੀਨੀਅਰ ਹਨ। ਪੀ. ਐੱਸ. ਪੀ. ਸੀ. ਐੱਲ. ਵੱਲੋਂ ਜੇਈ ਨੂੰ ਫਿਕਤ ਤਨਖਾਹ 9850 ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਨੂੰ ਹੋਰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ। ਜੇਈਜ਼ ਨੂੰ ਇਹ ਫਿਕਸ ਤਨਖਾਹ ਤਿੰਨ ਸਾਲ ਤੱਕ ਦਿੱਤੀ ਜਾਣੀ ਹੈ ਜਦਕਿ ਜੇਈਜ਼ ਦਾ ਗਰਾਊਂਡ ਵਰਕ ਬਹੁਤ ਜ਼ਿਆਦਾ ਹੁੰਦਾ ਹੈ। ਵ੍ਹੀਕਲ 'ਤੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ, ਮੋਬਾਈਲ ਦਾ ਖਰਚਾ ਸਭ ਆਪਣੇ ਕੋਲੋਂ ਹੀ ਕਰਨਾ ਪੈਂਦਾ ਹੈ। ਉਥੇ ਹੀ ਲਾਈਨਮੈਨ ਜੇਈ ਨਾਲੋਂ ਜੂਨੀਅਰ ਹਨ, ਉਹ ਵੱਧ ਤਨਖਾਹ ਹਾਸਲ ਕਰ ਰਹੇ ਹਨ।
ਗਮਗੀਨ ਮਾਹੌਲ 'ਚ ਫੌਜ਼ੀ ਅਮਨਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
NEXT STORY