ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਵਲੋਂ 22 ਨੂੰ ਗੁਪਤ ਐਕਸ਼ਨ ਕਰਨ ਦਾ ਐਲਾਨ

You Are HerePunjab
Friday, February 17, 2017-7:54 AM

ਕਪੂਰਥਲਾ, (ਮੱਲ੍ਹੀ)- ਕੇਂਦਰੀ ਰੇਲਵੇ ਬੋਰਡ ਤੇ ਕੇਂਦਰ ਸਰਕਾਰ ਦੀਆਂ ਰੇਲ ਕੋਚ ਫੈਕਟਰੀ ਨੂੰ ਨਿੱਜੀਕਰਨ ਵਲ ਧੱਕਣ ਦੇ ਵਿਰੋਧ 'ਚ ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਵਲੋਂ ਕਰਮਚਾਰੀਆਂ ਨੂੰ ਜਾਗਰੂਕ ਕਰਨ ਲਈ ਚਲਾਇਆ ਜਾ ਰਿਹਾ ਜਨ ਜਾਗਰਣ ਅਭਿਆਨ ਅੱਜ ਤੀਸਰੇ ਦਿਨ ਵੀ ਜਾਰੀ ਰਿਹਾ। ਸੈਂਕੜੇ ਰੇਲਵੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਨੇ ਕਿਹਾ ਕਿ ਆਰ. ਸੀ. ਐੱਫ. ਦੇ ਬੋਗੀ ਸ਼ਾਪ ਦੀਆਂ ਜ਼ਿਆਦਾਤਰ ਮਸ਼ੀਨਾਂ ਕੰਡਮ ਹਾਲਤ 'ਚ ਹਨ, ਜਿਨ੍ਹਾਂ ਨੂੰ ਬਦਲਣ ਦੀ ਲੋੜ ਹੈ ਪਰ ਰੇਡਿਕਾ ਪ੍ਰਸ਼ਾਸਨ ਖਸਤਾ ਹਾਲਤ 'ਚ ਮਸ਼ੀਨਰੀ ਨੂੰ ਬਦਲਣ ਦੀ ਥਾਂ ਆਊਟਸੋਰਸਿੰਗ ਨੂੰ ਉਤਸ਼ਾਹਿਤ ਕਰਨ ਵੱਲ ਵਧੇਰੇ ਰਚਿਤ ਹੈ। ਜਿਸ ਨੂੰ ਰੋਕਣ ਲਈ ਸਾਰੇ ਰੇਲਵੇ ਕਰਮਚਾਰੀਆਂ ਨੂੰ ਇਕ ਮੰਚ 'ਤੇ ਇਕੱਠੇ ਹੋਣਾ ਪਵੇਗਾ।
ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਵਾਧੂ ਕੰਮ ਬਦਲੇ ਮਿਲਦੇ ਇੰਨਸੈਂਟਿਵ ਉਪਰ 70 ਫੀਸਦੀ ਦੀ ਸੀਲਿੰਗ, ਕਾਰਖਾਨੇ 'ਚ ਨਵੀਂ ਭਰਤੀ ਉਪਰ ਮੁਕੰਮਲ ਰੋਕ, ਕੇਡਰ ਰੀਸਟ ਰੈਕਚਰਿੰਗ ਦੇ ਨਾਂ 'ਤੇ ਪੋਸਟਾਂ ਸਰੰਡਰ ਕਰਦੀਆਂ ਤੇ 30 ਸਾਲ ਦੀ ਸਰਵਿਸ ਜਾਂ 50 ਸਾਲ ਦੀ ਉਮਰ ਵਾਲੇ ਕਰਮਚਾਰੀਆਂ ਨੂੰ ਜ਼ਬਰਦਸਤੀ ਰਿਟਾਇਰਮੈਂਟ ਦੇਣ ਵਰਗੇ ਤਾਨਾਸ਼ਾਹੀ ਫੈਸਲੇ ਲਾਗੂ ਕਰਨ ਲਈ ਚੱਕਰਵਿਊ ਚਲਾਏ ਜਾ ਰਹੇ ਹਨ, ਦੇ ਨਾਲ ਹੀ ਆਰ. ਸੀ. ਐੱਫ. (ਕਪੂਰਥਲਾ) ਦਾ ਉਤਪਾਦਨ ਟੀਚਾ ਇਕਦਮ 26 ਫੀਸਦੀ ਤਕ ਵਧਾਉਣ ਦੀਆਂ ਪਲਾਨਿੰਗਜ਼ ਦਾ ਬਣਨਾ ਸਾਡੇ ਲਈ ਸਪੱਸ਼ਟ ਸੰਕੇਤ ਹੈ ਕਿ ਹੁਣ ਦੇਸ਼ ਦੇ ਲੋਕਾਂ ਦੀ ਸੁਰੱਖਿਆ ਦੇ ਨਾਂ ਹੇਠ ਰੇਲ ਦਾ ਨਿੱਜੀਕਰਨ ਕੀਤਾ ਜਾਣਾ ਹੈ, ਜਿਸ ਨੂੰ ਯੂਨੀਅਨ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ।
ਉਕਤ ਜਨ ਜਾਗਰਣ ਅਭਿਆਨ ਦੇ ਤੀਸਰੇ ਦਿਨ ਇਕੱਤਰ ਰੇਲਵੇ ਕਰਮਚਾਰੀਆਂ ਦੇ ਇਕੱਠ ਨੂੰ ਯੂਨੀਅਨ ਆਗੂ ਅਵਤਾਰ ਸਿੰਘ ਮੌੜ, ਮਨਜੀਤ ਸਿੰਘ ਬਾਜਵਾ, ਪਰਮਜੀਤ ਸਿੰਘ ਖਾਲਸਾ, ਸ਼ਰਨਜੀਤ ਸਿੰਘ, ਨਰਿੰਦਰ ਸਿੰਘ, ਬਚਿੱਤਰ ਸਿੰਘ, ਅਮਰੀਕ ਸਿੰਘ ਗਿੱਲ, ਇੰਜੀ. ਦਰਸ਼ਨ ਲਾਲ, ਵਿਨੋਦ ਕੁਮਾਰ, ਧਰਮਪਾਲ, ਸੁਨੀਲ ਕੁਮਾਰ, ਰਾਮਦਾਸ, ਭਰਤ ਰਾਜ, ਦਿਲਬਾਗ ਸਿੰਘ, ਅਰਵਿੰਦ ਸ਼ਾਹ, ਬਲਵਿੰਦਰ ਲਾਡੀ ਆਦਿ ਨੇ ਆਪੋ ਆਪਣੇ ਸ਼ਬਦਾਂ ਰਾਹੀਂ ਰੇਲ ਕਰਮਚਾਰੀਆਂ ਨੂੰ ਕਿਹਾ ਕਿ ਉਹ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਇਕਜੁੱਟ ਹੋ ਕੇ ਮੁਕਾਬਲਾ ਕਰਨ। ਯੂਨੀਅਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਦੋਗਲੀਆਂ ਤੇ ਮੁਲਾਜ਼ਮ-ਮਾਰੂ ਨੀਤੀਆਂ ਖਿਲਾਫ ਯੂਨੀਅਨ ਵਲੋਂ 22 ਫਰਵਰੀ ਨੂੰ ਗੁਪਤ ਐਕਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਜੋ ਕੇਂਦਰ ਸਰਕਾਰ ਤੇ ਕੇਂਦਰੀ ਰੇਲਵੇ ਬੋਰਡ ਨੂੰ ਆਪਣੇ ਮੁਲਾਜ਼ਮ-ਮਾਰੂ ਫੈਸਲੇ ਵਾਪਸ ਲੈਣ ਲਈ ਮਜਬੂਰ ਕਰੇਗਾ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.