ਜਲੰਧਰ (ਸੋਨੂੰ ਮਹਾਜਨ)— ਇੱਥੋਂ ਦੇ ਅੰਮ੍ਰਿਤਸਰ ਹਾਈਵੇ ਦੇ ਫੋਕਲ ਪੁਆਇੰਟ ਨੇੜੇ ਸ਼ੁੱਕਰਵਾਰ ਨੂੰ ਰਾਧਾ ਸਵਾਮੀ ਡੇਰੇ ਦੀ ਬੱਸ ਦੀ ਇੱਕ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 29 ਮੁਸਾਫਰ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਬੱਸ 'ਚ ਕਰੀਬ 35 ਮੁਸਾਫਰ ਸਵਾਰ ਸਨ। ਜ਼ਖਮੀ ਲੋਕਾਂ ਨੂੰ ਪਿਮਸ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਮੌਕੇ 'ਤੇ ਪਹੁੰਚੀ ਡਿਵੀਜ਼ਨ ਨੰਬਰ 8 ਦੀ ਪੁਲਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਹੋਏ ਟਰੱਕ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਾਇਨਾਂਸਰ ਨੇ ਖੁਦ ਨੂੰ ਗੋਲੀ ਮਾਰੀ ; ਮੌਤ
NEXT STORY