ਹੁਸ਼ਿਆਰਪੁਰ/ਕਪੂਰਥਲਾ— ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਮਿਲਣ ਤੋਂ ਬਾਅਦ ਰਾਧੇ ਮਾਂ ਵੀ ਦੋ ਮਾਮਲਿਆਂ ਦੇ ਕਾਰਨ ਚਰਚਾ 'ਚ ਹੈ। ਪਹਿਲਾ ਸਾਧੂਆਂ ਦੀ ਸੰਸਥਾ ਵੱਲੋਂ ਉਸ ਨੂੰ ਫਰਜ਼ੀ ਐਲਾਨ ਕਰਨਾ ਅਤੇ ਦੂਜਾ ਰਾਧੇ ਮਾਂ ਖਿਲਾਫ ਕਪੂਰਥਲਾ 'ਚ ਦਿੱਤੀ ਗਈ ਇਕ ਦਰਖਾਸਤ 'ਤੇ ਹਾਈਕੋਰਟ ਦਾ ਐੱਸ. ਐੱਸ. ਪੀ. ਕਪੂਰਥਲਾ ਨੂੰ ਕੰਟੈਂਪਟ ਨੋਟਿਸ ਭੇਜਨਾ, ਕਿਉਂਕਿ ਰਾਧੇ ਮਾਂ ਖਿਲਾਫ ਦਰਖਾਸਤ 'ਤੇ ਕਪੂਰਥਲਾ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹ ਹੀ ਨਹੀਂ ਸਗੋਂ ਹੁਸ਼ਿਆਰਪੁਰ ਪੁਲਸ ਨੇ ਵੀ ਰਾਧੇ ਮਾਂ ਖਿਲਾਫ ਗੰਭੀਰ ਦੋਸ਼ਾਂ ਦੀ ਦਰਖਾਸਤ 'ਤੇ ਕੋਈ ਕਾਰਵਾਈ ਨਹੀਂ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਹੁਸ਼ਿਆਰਪੁਰ ਪੁਲਸ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਰਾਧੇ ਮਾਂ ਖਿਲਾਫ ਸ਼ਿਕਾਇਤ ਕਰਤਾ ਟੀ. ਵੀ. ਅਭਿਨੇਤਰੀ ਡੌਲੀ ਬਿੰਦਰਾ ਨੂੰ ਇਹ ਕਹਿ ਦਿੱਤਾ ਕਿ ਡੌਲੀ ਜੀ ਤੁਹਾਨੂੰ ਪਤਾ ਹੈ ਕਿ ਉਪਰ ਤੋਂ ਪ੍ਰੈਸ਼ਰ ਹੈ। ਜੇਕਰ ਤੁਹਾਨੂੰ ਐੱਫ. ਆਈ. ਆਰ. ਦਰਜ ਕਰਵਾਉਣੀ ਹੈ ਤਾਂ ਕੋਰਟ ਤੋਂ ਆਰਡਰ ਲੈ ਕੇ ਆਓ ਅਤੇ ਹੁਣ ਤੱਕ 3 ਸਾਲ ਬੀਤ ਜਾਣ ਦੇ ਬਾਅਦ ਵੀ ਡੌਲੀ ਬਿੰਦਰਾ ਦੇ ਮਾਮਲੇ 'ਚ ਤਾਂ ਹੁਸ਼ਿਆਰਪੁਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਅਤੇ ਨਾ ਚੰਡੀਗੜ੍ਹ ਪੁਲਸ ਨੇ ਇਸ ਮਾਮਲੇ 'ਚ ਕੁਝ ਕਿਹਾ ਹੈ।
ਅਸਲ 'ਚ ਕਿਸੇ ਸਮੇਂ ਡੌਲੀ ਬਿੰਦਰਾ ਰਾਧੇ ਮਾਂ ਦੀ ਭਗਤ ਰਹੀ ਹੈ। ਹੁਸ਼ਿਆਰਪੁਰ ਪੁਲਸ ਨੂੰ ਡੌਲੀ ਬਿੰਦਰਾ ਨੇ ਰਾਧੇ ਮਾਂ ਉਰਫ ਸੁਖਵਿੰਦਰ ਕੌਰ ਖਿਲਾਫ ਜੋ ਸ਼ਿਕਾਇਤ ਕੀਤੀ ਸੀ, ਉਸ ਦੇ ਮੁਤਾਬਕ ਅਗਸਤ 2014 'ਚ ਉਹ ਰਾਧੇ ਮਾਂ ਦੇ ਨਾਲ ਮੁਕੇਰੀਆਂ ਉਸ ਦੇ ਘਰ ਆਈ ਸੀ। ਇਸ ਦੌਰਾਨ 8 ਸਾਥੀਆਂ ਦੇ ਨਾਲ ਮਿਲ ਕੇ ਰਾਧੇ ਮਾਂ 'ਚ ਉਸ ਦੇ ਸੈਕਸੁਅਲ ਹਰਾਸਮੈਂਟ ਕੀਤੀ।
ਇਸ ਮਾਮਲੇ 'ਤੇ ਡੌਲੀ ਬਿੰਦਰਾ ਨੇ ਕਿਹਾ ਕਿ ਉਹ ਚੁੱਪ ਨਹੀਂ ਬੈਠੇਗੀ। ਰਾਧੇ ਮਾਂ 'ਤੇ ਐੱਫ. ਆਰ. ਆਈ. ਦਰਜ ਕਰਵਾ ਕੇ ਰਹੇਗੀ। ਹੁਸ਼ਿਆਰਪੁਰ ਸਮੇਤ ਚੰਡੀਗੜ੍ਹ ਦੀ ਪੁਲਸ ਨੇ ਤਾਂ ਕਹਿ ਦਿੱਤਾ ਸੀ ਕਿ ਰਾਧੇ ਮਾਂ ਖਿਲਾਫ ਕੁਝ ਨਹੀਂ ਬਣਨ ਵਾਲਾ। ਸਰਕਾਰ ਉਸ ਦੀ ਸ਼ਰੇਆਮ ਮਦਦ ਕਰਦੀ ਰਹੀ ਅਤੇ ਉਸ ਨੂੰ ਹੁਣ ਇਹ ਆਸ ਬੱਝੀ ਹੈ ਕਿ ਹੁਣ ਕਾਰਵਾਈ ਹੋਵੇਗੀ। ਇਸ ਮਾਮਲੇ ਸੰਬੰਧੀ ਜਦੋਂ ਹੁਸ਼ਿਆਰਪੁਰ ਦੇ ਐੱਸ. ਐੱਸ. ਪੀ. ਜੇ. ਏਲਿਨਚੇਲੀਅਨ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਤੋਂ ਪਹਿਲਾਂ ਦਾ ਹੈ ਅਤੇ ਉਹ ਰਿਕਾਰਡ ਦੇਖ ਕੇ ਹੀ ਕੁਝ ਕਹਿ ਸਕਦੇ ਹਨ।
ਦੱਸਿਆ ਜਾ ਰਿਹਾ ਹੈ ਸ਼ਿਕਾਇਤ ਕਰਤਾ ਮਾਮਲਾ ਹਾਈਕੋਰਟ ਲੈ ਕੇ ਗਏ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਲਲਿਤਾ ਕੁਮਾਰੀ ਕੇਸ ਦਾ ਹਵਾਲਾ ਦਿੱਤਾ, ਜਿਸ ਮੁਤਾਬਕ ਸ਼ਿਕਾਇਤ ਮਿਲਦੇ ਹੀ ਐੱਫ. ਆਈ. ਆਰ. ਦਰਜ ਕਰਨੀ ਹੁੰਦੀ ਹੈ ਪਰ ਕਪੂਰਥਲਾ ਤਾਂ ਕੀ ਹੁਸ਼ਿਆਰਪੁਰ ਅਤੇ ਚੰਡੀਗੜ੍ਹ ਪੁਲਸ ਨੇ ਵੀ ਜਾਂਚ ਨਾ ਕੀਤੀ।
ਜਿਸ ਸਮੇਂ ਦੀ ਗੱਲ ਡੌਲੀ ਬਿੰਦਰਾ ਕਰ ਰਹੀ ਹੈ, ਉਸ ਸਮੇਂ ਅਕਾਲੀ ਸਰਕਾਰ ਸੀ ਅਤੇ ਸਹਿਯੋਗੀ ਪਾਰਟੀ ਭਾਜਪਾ ਦਾ ਵੱਡਾ ਨੇਤਾ ਰਾਧੇ ਮਾਂ ਦਾ ਵੱਡਾ ਭਗਤ ਸੀ ਅਤੇ ਰਾਧੇ ਮਾਂ ਦਿੱਲੀ 'ਚ ਉਸ ਦੇ ਘਰ ਚੌਕੀ ਲਗਾਉਂਦੀ ਸੀ। ਜਦੋਂ ਰਾਧੇ ਮਾਂ 'ਤੇ ਦੋਸ਼ਾਂ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਉਸ ਸਮੇਂ ਉਹ ਨੇਤਾ ਮਾਂ ਦੀ ਹਮਾਇਤ ਕਰਦਾ ਸੀ। ਜਿਸ ਦੇ ਕਾਰਨ ਉਸ ਨੇਤਾ ਹੀ ਨਹੀਂ ਸਗੋਂ ਭਾਜਪਾ ਦੀ ਵੀ ਕਾਫੀ ਕਿਰਕਿਰੀ ਹੋਈ ਸੀ। ਭਾਜਪਾ ਨੂੰ ਇਹ ਵੱਡਾ ਬਿਆਨ ਦੇਣਾ ਪਿਆ ਸੀ ਕਿ ਰਾਧੇ ਮਾਂ ਦੇ ਮਾਮਲੇ 'ਚ ਪਾਰਟੀ ਦਾ ਕੋਈ ਨਵੀ ਲੈਣਾ-ਦੇਣਾ ਨਹੀਂ ਹੈ।
ਡੌਲੀ ਬਿੰਦਰਾ ਨੇ ਦੱਸਿਆ ਕਿ ਇਕ ਸ਼ਿਕਾਇਤ ਉਸ ਨੇ ਹੁਸ਼ਿਆਰਪੁਰ ਪੁਲਸ ਅਤੇ ਚੰਡੀਗੜ੍ਹ ਪੁਲਸ ਨੂੰ ਦਿੱਤੀ ਸੀ। ਇਸ ਸੰਬੰਧੀ ਕਈ ਵਾਰ ਉਹ ਮੁੰਬਈ ਤੋਂ ਹੁਸ਼ਿਆਰਪੁਰ ਅਤੇ ਚੰਡੀਗੜ੍ਹ ਆਉਂਦੀ ਰਹੀ ਪਰ ਹੁਸ਼ਿਆਰਪੁਰ 'ਚ ਤਾਇਨਾਤ ਇਕ ਐੱਸ. ਪੀ. ਰੈਂਕ ਦੇ ਅਧਿਕਾਰੀ ਨੇ ਉਸ ਨੂੰ ਇਹ ਕਹਿ ਦਿੱਤਾ ਸੀ ਕਿ ਡੌਲੀ ਜੀ ਉਪਰੋਂ ਪ੍ਰੈਸ਼ਰ ਹੈ, ਇਸ ਦਰਖਾਸਤ 'ਤੇ ਕੋਈ ਕਾਰਵਾਈ ਨਹੀਂ ਹੋਵੇਗੀ ਅਤੇ ਉਸ ਨੂੰ ਘੁਮਾਉਂਦੇ ਰਹੇ। ਚੰਡੀਗੜ੍ਹ ਪੁਲਸ ਦੇ ਐੱਸ. ਐੱਸ. ਪੀ. ਨੇ ਖੁਦ ਇਹ ਕਹਿ ਦਿੱਤਾ ਕਿ ਜੇਕਰ ਤੁਸੀਂ ਐੱਫ. ਆਈ. ਆਫ. ਦਰਜ ਕਰਵਾਉਣੀ ਹੈ ਤਾਂ ਤੁਸੀਂ ਕੋਰਟ ਤੋਂ ਆਰਡਰ ਲੈ ਕੇ ਆਓ। ਇਨ੍ਹਾਂ ਦੋਵੇਂ ਮਾਮਲਿਆਂ 'ਚ ਪੁਲਸ ਨੇ ਡੌਲੀ ਦੇ ਬਿਆਨ ਦਰਜ ਕੀਤੇ ਹਨ।
ਨੌਜਵਾਨ ਨੇ ਦਰੱਖਤ ਨਾਲ ਫਾਹਾ ਲੈਕੇ ਕੀਤੀ ਖੁਦਕੁਸ਼ੀ
NEXT STORY