ਔੜ, (ਜ.ਬ.)- ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਡਰੱਗ ਇੰਸਪੈਕਟਰ ਦੀ ਟੀਮ ਵੱਲੋਂ ਪੁਲਸ ਚੌਕੀ ਔੜ ਦੇ ਇੰਚਾਰਜ ਬਿਕਰਮ ਸਿੰਘ ਦੀ ਪਾਰਟੀ ਦੇ ਸਹਿਯੋਗ ਨਾਲ ਮੈਡੀਕਲ ਸਟੋਰਾਂ 'ਤੇ ਛਾਪੇਮਾਰੀ ਕੀਤੀ ਗਈ। ਅਧਿਕਾਰੀਆਂ ਮੁਤਾਬਕ ਛਾਪੇਮਾਰੀ ਦੌਰਾਨ ਕੁਝ ਵੀ ਗੈਰ-ਕਾਨੂੰਨੀ ਦਵਾਈਆਂ ਜਾਂ ਹੋਰ ਕੁਝ ਨਹੀਂ ਮਿਲਿਆ। ਉਨ੍ਹਾਂ ਮੌਕੇ 'ਤੇ ਦੱਸਿਆ ਕਿ ਸਰਕਾਰੀ ਹਦਾਇਤਾਂ ਕਰ ਕੇ ਅੱਜਕਲ ਸਮੈਕ ਆਦਿ ਵਰਗੇ ਨਸ਼ਿਆਂ ਦੇ ਸਮੱਗਲਰਾਂ ਨੂੰ ਫੜਨ ਵਿਚ ਪੁਲਸ ਨੇ ਭਾਰੀ ਸਫਲਤਾ ਪ੍ਰਾਪਤ ਕੀਤੀ ਹੈ, ਜਿਸ ਕਾਰਨ ਅਜਿਹੇ ਨਸ਼ੇ ਨਾ ਮਿਲਣ ਕਾਰਨ ਹੁਣ ਨਸ਼ੇੜੀ ਮੈਡੀਕਲ ਨਸ਼ਿਆਂ ਦੇ ਸੇਵਨ ਵੱਲ ਨੂੰ ਤੁਰ ਪਏ ਹਨ। ਇਸੇ ਲਈ ਨੌਜਵਾਨਾਂ ਨੂੰ ਇਨ੍ਹਾਂ ਨਸ਼ਿਆਂ ਤੋਂ ਵੀ ਦੂਰ ਕਰਨ ਲਈ ਮੈਡੀਕਲ ਸਟੋਰਾਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਟਰੱਕ 'ਚ ਵੱਜਣ ਨਾਲ ਐਕਟਿਵਾ ਸਵਾਰ ਜ਼ਖਮੀ
NEXT STORY