ਜਲੰਧਰ (ਜਤਿੰਦਰ, ਭਾਰਦਵਾਜ) : ਆਈਸ ਡਰੱਗ ਸਮਗਲਿੰਗ ਦੇ ਸਰਗਨਾ ਰਾਜਾ ਕੰਦੋਲਾ ਦੀ ਪਤਨੀ ਰਾਜਵੰਤ ਕੌਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਵਿਸ਼ੇਸ਼ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ, ਜਿਸ ਤੋਂ ਬਾਅਦ ਜ਼ਿਲਾ ਸੈਸ਼ਨ ਜੱਜ ਆਰ. ਐੱਸ. ਅਤਰੀ ਨੇ ਉਸ ਨੂੰ ਕਪੂਰਥਲਾ ਦੀ ਮਾਡਰਨ ਜੇਲ 'ਚ ਭੇਜ ਦਿੱਤਾ ਹੈ। ਰਾਜਵੰਤ ਕੌਰ ਖਿਲਾਫ ਈ. ਡੀ. ਨੇ ਹਵਾਲੇ ਰਾਹੀਂ ਪੈਸੇ ਦੇ ਲੈਣ-ਦੇਣ ਦਾ ਮਾਮਲਾ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਈ. ਡੀ. ਨੇ ਪਹਿਲਾਂ ਤੋਂ ਹੀ ਤਿਹਾੜ ਜੇਲ 'ਚ ਬੰਦ ਰਾਜਾ ਕੰਦੋਲਾ ਅਤੇ ਉਸ ਦੇ ਪੁੱਤਰ ਬੈਲੀ ਸਿੰਘ ਨੂੰ ਪਿਛਲੀ 24 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਮੰਗਲਵਾਰ ਨੂੰ ਦੋਹਾਂ ਪਿਓ-ਪੁੱਤ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਅਦਾਲਤ ਵਲੋਂ ਇੰਸਪੈਕਟਰ ਅੰਗਰੇਜ਼ ਸਿੰਘ ਦੀ ਗਵਾਹੀ ਰਿਕਾਰਡ ਕੀਤੀ ਗਈ। ਇਸ ਮਾਮਲੇ ਦੀ ਅਗਲੀ ਪੇਸ਼ੀ 17 ਮਈ ਨੂੰ ਹੋਵੇਗੀ।
ਸਥਾਈ ਸੰਸਦੀ ਕਮੇਟੀ ਦਾ ਖੁਲਾਸਾ ; ਲਾਪ੍ਰਵਾਹੀ ਦਾ ਨਤੀਜਾ ਸੀ ਪਠਾਨਕੋਟ ਹਮਲਾ
NEXT STORY