ਅਬੋਹਰ : ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਪੱਕੀ ਦੀ ਢਾਣੀ 'ਚ 26 ਜਨਵਰੀ ਨੂੰ ਜਿਹੜੇ ਹਥਿਆਰਾਂ ਨਾਲ ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ ਕੀਤਾ ਗਿਆ ਸੀ, ਉਹ ਹਥਿਆਰ ਰਾਜਸਥਾਨ ਟੀਮ ਨੇ ਜਮ੍ਹਾਂ ਕਰ ਲਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਪੁਲਸ ਦੇ ਹਥਿਆਰਾਂ ਨਾਲ ਹੀ ਢੇਰ ਕੀਤਾ ਗਿਆ ਸੀ। ਰਾਜਸਥਾਨ ਪੁਲਸ ਮੁਤਾਬਕ ਇਸ ਦੇ ਲਈ ਮੌਕੇ 'ਤੇ ਮਿਲੇ ਗੋਲੀਆਂ ਦੇ ਖੋਲਾਂ ਨੂੰ ਹਥਿਆਰਾਂ ਨਾਲ ਮਿਲਾਇਆ ਜਾਵੇਗਾ। ਟੀਮ 'ਚ ਸ਼ਾਮਲ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ। ਘਟਨਾ ਦੇ 4 ਦਿਨ ਬੀਤ ਜਾਣ ਦੇ ਬਾਅਦ ਵੀ ਪੰਜਾਬ ਪੁਲਸ ਦੀਆਂ ਜਾਂਚ ਟੀਮਾਂ ਘਟਨਾ ਵਾਲੀ ਥਾਂ ਦਾ ਬਰੀਕੀ ਨਾਲ ਨਿਰੀਖਣ ਕਰ ਰਹੀਆਂ ਹਨ ਤਾਂ ਜੋ ਗੈਂਗਸਟਰਾਂ ਨਾਲ ਜੁੜੇ ਹੋਰ ਵੀ ਸੁਰਾਗ ਇਕੱਠੇ ਕੀਤੇ ਜਾ ਸਕਣ। ਪੁਲਸ ਇਨ੍ਹਾਂ ਗੈਂਗਸਟਰਾਂ ਦੇ ਅੰਤਰਰਾਸ਼ਟਰੀ ਸਬੰਧਾਂ ਬਾਰੇ ਵੀ ਪਤਾ ਲਾਉਣ ਦੀ ਕੋਸਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਵੀ. ਪੀ. ਸਿੰਘ ਬਦਨੌਰੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਗੈਂਗਸਟਰਾਂ ਅਤੇ ਅਪਰਾਧੀਆਂ ਖਿਲਾਫ ਕੀਤੀ ਜਾ ਰਹੀ ਸਫਲ ਕਾਰਵਾਈ ਦੀ ਤਾਰੀਫ ਕੀਤੀ ਹੈ।
ਕਸਬਾ ਵਾਸੀਆਂ ਨੂੰ ਰੋਜ਼ਗਾਰ ਦੇਣਾ ਪੰਚਾਇਤ ਦਾ ਫ਼ਰਜ਼ : ਸਰਪੰਚ ਚੀਮਾ
NEXT STORY