ਨਵੀਂ ਦਿੱਲੀ — ਬਲਾਤਕਾਰ ਦੇ ਦੋਸ਼ ਕਾਰਨ ਜੇਲ ਬੰਦ 'ਚ ਰਾਮ ਰਹੀਮ ਦੇ ਸਾਬਕਾ ਮੂੰਹਬੋਲੇ ਜਵਾਈ ਵਿਸ਼ਵਾਸ ਗੁਪਤਾ ਨੇ ਰਾਮ ਰਹੀਮ ਦੇ ਕਈ ਰਾਜ਼ ਖੋਲ੍ਹੇ ਹਨ। ਵਿਸ਼ਵਾਸ ਦਾ ਕਹਿਣਾ ਹੈ ਕਿ ਰਾਮ ਰਹੀਮ ਅਤੇ ਹਨੀਪ੍ਰੀਤ ਵਿਚਕਾਰ ਨਾਜ਼ਾਇਜ਼ ਸੰਬੰਧ ਸਨ। ਵਿਸ਼ਵਾਸ ਨੇ ਦੱਸਿਆ ਕਿ ਮੈਂ ਰਾਮ ਰਹੀਮ ਅਤੇ ਹਨੀਪ੍ਰੀਤ ਨੂੰ ਸੰਬੰਧ ਬਣਾਉਂਦੇ ਦੇਖਿਆ ਹੈ। ਹਨੀਪ੍ਰੀਤ ਦੇ ਪਤੀ ਵਿਸ਼ਵਾਸ ਗੁਪਤਾ ਨੇ ਦੱਸਿਆ ਹੈ ਕਿ ਸਾਲ 1999 'ਚ ਉਨ੍ਹਾਂ ਨੇ ਬਿਨ੍ਹਾਂ ਕੁਝ ਦੇਖੇ ਹਨੀਪ੍ਰੀਤ ਨਾਲ ਵਿਆਹ ਕਰ ਲਿਆ ਸੀ। ਹਨੀਪ੍ਰੀਤ ਰਾਮ ਰਹੀਮ ਦੀ ਬੇਟੀ ਨਹੀਂ ਹੈ। ਰਾਮ ਰਹੀਮ ਵਿਸ਼ਵਾਸ ਨੂੰ ਆਪਣਾ ਬੇਟਾ ਮੰਨਦੇ ਸਨ। ਵਿਸ਼ਵਾਸ ਨੇ ਦੱਸਿਆ ਕਿ ਹਨੀਪ੍ਰੀਤ ਗੁਫਾ 'ਚ ਜਾਂਦੀ ਸੀ ਅਤੇ ਉਸਨੂੰ ਬਾਹਰ ਬਿਠਾਇਆ ਜਾਂਦਾ ਸੀ। ਵਿਸ਼ਵਾਸ ਨੇ ਦੱਸਿਆ ਕਿ ਸਾਰਿਆਂ ਤੋਂ ਛੁਪ ਕੇ ਇਕ ਬਿਗ ਬਾਸ ਵਰਗੀ ਗੇਮ ਹੋਈ ਜਿਸ 'ਚ ਹਨੀਪ੍ਰੀਤ ਨੂੰ ਜਿਤਾਇਆ ਗਿਆ।
ਕਿਸ ਤਰ੍ਹਾਂ ਬਣੀ ਬੇਟੀ
ਵਿਸ਼ਵਾਸ ਨੇ ਦੱਸਿਆ ਕਿ ਸਭ ਤੋਂ ਛੁਪ ਕੇ ਇਕ ਬਿਗ ਬਾਸ ਵਰਗੀ ਗੇਮ ਹੋਈ ਜਿਸ 'ਚ ਹਨੀਪ੍ਰੀਤ ਨੂੰ ਜਿਤਾਇਆ ਗਿਆ। ਜਿੱਤਣ ਤੋਂ ਬਾਅਦ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਆਪਣੀ ਬੇਟੀ ਬਣਾਇਆ, ਜਿਸ ਲਈ ਕਿਸੇ ਕਾਨੂੰਨ ਦਾ ਪਾਲਣ ਨਹੀਂ ਕੀਤਾ ਗਿਆ। ਗੇਮ 'ਚ ਹਨੀਪ੍ਰੀਤ ਜਾਣਬੁੱਝ ਕੇ ਗਲਤੀ ਕਰਦੀ ਸੀ ਕਿਉਂਕਿ ਗਲਤੀ ਕਰਨ ਵਾਲੇ ਨੂੰ ਕੈਮਰੇ ਤੋਂ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਸੀ।
ਵਿਸ਼ਵਾਸ ਨੇ ਦੋਸ਼ ਲਗਾਇਆ ਹੈ ਕਿ ਰਾਮ ਰਹੀਮ ਨੇ ਉਸਨੂੰ ਝੂਠ ਬੋਲਿਆ ਸੀ ਕਿ ਹਨੀਪ੍ਰੀਤ ਉਸਦੀ ਬੇਟੀ ਹੈ। ਵਿਆਹ ਤੋਂ ਬਾਅਦ ਰਾਮ ਰਹੀਮ ਨੇ ਮੈਨੂੰ ਆਪਣੇ ਘਰ ਭੇਜ ਦਿੱਤਾ ਅਤੇ ਹਨੀਪ੍ਰੀਤ ਨੂੰ ਆਪਣੇ ਕੋਲ ਰੱਖ ਲਿਆ। ਰਾਮ ਰਹੀਮ ਨੇ ਕਿਹਾ ਕਿ ਬੇਟੀ ਆਪਣੇ ਪਿਤਾ ਦੇ ਘਰ ਰਹਿ ਸਕਦੀ ਹੈ।
ਜਾਖੜ ਦੀ ਜਿੱਤ ਭਾਜਪਾ ਦੇ ਕਫ਼ਨ 'ਚ ਹੋਵੇਗੀ ਆਖ਼ਰੀ ਕਿੱਲ - ਅਗਨੀਹੋਤਰੀ
NEXT STORY