ਲੁਧਿਆਣਾ(ਕੁਲਵੰਤ)-ਪਤਨੀ ਤੋਂ ਤਲਾਕ ਲੈਣ ਅਤੇ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਜਵਾਹਰ ਨਗਰ ਦੀ ਰਹਿਣ ਵਾਲੀ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਉਪਕਾਰ ਨਗਰ ਸਿਵਲ ਲਾਈਨ ਦੇ ਰਹਿਣ ਵਾਲੇ ਜੁਗੇਸ਼ ਕੁਮਾਰ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸਮੇਂ ਦੋਸ਼ੀ ਅਮਰੀਕਾ 'ਚ ਰਹਿ ਰਿਹਾ ਹੈ, ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਅੱਗੇ ਦੀ ਕਾਰਵਾਈ ਕਰ ਰਹੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਉਹ ਚੰਡੀਗੜ੍ਹ ਸਥਿਤ ਇਕ ਦਫਤਰ 'ਚ ਆਨਲਾਈਨ ਸਰਵਿਸ ਕਰਦੀ ਹੈ। 2014 'ਚ ਉਹ ਆਪਣੀ ਜਾਨ ਪਛਾਣ ਦੇ ਜਗਜੀਤ ਸਿੰਘ ਨੂੰ ਮਿਲੀ ਸੀ, ਜੋ ਸ਼ਿਮਲਾਪੁਰੀ 'ਚ ਰਹਿੰਦਾ ਹੈ। ਉਸ ਨੇ ਉਸ ਦੇ ਨਾਲ ਗੱਲ ਕੀਤੀ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਹੈ, ਜਿਸ ਨੇ ਉਸ ਨੂੰ ਆਪਣੇ ਦੋਸਤ ਬਾਰੇ ਦੱਸਿਆ ਕਿ ਉਹ ਅਮਰੀਕਾ 'ਚ ਰਹਿੰਦਾ ਹੈ। ਉਹ ਉਸ ਦਾ ਕੋਈ ਹੱਲ ਕਰ ਸਕਦਾ ਹੈ, ਜਿਸ ਨੇ ਜੁਗੇਸ਼ ਦਾ ਨੰਬਰ ਵੀ ਦਿੱਤਾ ਅਤੇ ਉਸ ਨੇ ਗੱਲ ਵੀ ਕੀਤੀ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਹੈ, ਜਿਸ 'ਤੇ ਦੋਸ਼ੀ ਨੇ ਉਸ ਨੂੰ ਕਿਹਾ ਕਿ ਉਸ ਦਾ ਆਪਣੀ ਪਤਨੀ ਦੇ ਨਾਲ ਤਲਾਕ ਕੇਸ ਚੱਲ ਰਿਹਾ ਹੈ, ਉਹ ਉਸ ਤੋਂ ਤਲਾਕ ਦੇਣ ਦੇ ਬਾਅਦ ਵਿਦੇਸ਼ ਲੈ ਜਾਵੇਗਾ ਅਤੇ ਵਿਆਹ ਕਰ ਲਵੇਗਾ। ਇਸ ਦੌਰਾਨ ਦੋਵਾਂ ਦੀ ਗੱਲ ਹੁੰਦੀ ਰਹੀ ਅਤੇ ਫਰਵਰੀ 2016 ਨੂੰ ਜੁਗੇਸ਼ ਆਪਣੇ ਮਾਤਾ-ਪਿਤਾ ਨੂੰ ਮਿਲਣ ਲਈ ਲੁਧਿਆਣਾ ਆਇਆ, ਜਿਸ ਨੇ ਉਸ ਦੇ ਨਾਲ ਸੰਪਰਕ ਕੀਤਾ ਅਤੇ ਉਹ ਉਸ ਨੂੰ ਫਰਵਰੀ 2016 'ਚ ਇਕ ਪੰਜ ਤਾਰਾ ਹੋਟਲ 'ਚ ਲੈ ਗਿਆ, ਜਿੱਥੇ ਉਹ ਦੋਵੇਂ ਇਕ ਹਫਤਾ ਰੁਕੇ ਅਤੇ ਉਸ ਦੇ ਬਾਅਦ ਉਹ ਉਸ ਨੂੰ ਇਕ ਹੋਰ ਹੋਟਲ ਲੈ ਗਿਆ, ਜਿਥੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। 10 ਮਾਰਚ 2016 ਨੂੰ ਉਹ ਅਮਰੀਕਾ ਚਲਾ ਗਿਆ, ਉਸ ਦੇ ਬਾਅਦ ਵੀ ਉਹ ਉਸ ਨੂੰ ਲਾਰੇ ਲਾਉਂਦਾ ਰਿਹਾ ਕਿ ਉਸ ਦਾ ਜਲਦ ਤਲਾਕ ਹੋਣ ਵਾਲਾ ਹੈ ਪਰ ਕੁਝ ਸਮੇਂ ਬਾਅਦ ਹੀ ਉਸ ਨੇ ਫੋਨ ਸੁਣਨਾ ਬੰਦ ਕਰ ਦਿੱਤਾ। ਇਸ ਦੌਰਾਨ ਉਸ ਦੀ ਇਕ ਵਾਰ ਗੱਲ ਹੋਈ ਤਾਂ ਉਸ ਨੇ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਉਸ ਦੇ ਨਾਲ ਵਿਆਹ ਨਹੀਂ ਕਰੇਗਾ, ਜਿਸ ਦੇ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਲੁਧਿਆਣਾ ਨੂੰ ਮਿਲੀ ਸਾਈਕਲ ਵੈਲੀ
NEXT STORY