ਫਗਵਾੜਾ, (ਜਲੋਟਾ)— ਜ਼ਮੀਨ ਦੇ ਮਾਮਲੇ ਵਿਚ ਹੋਈ ਧੋਖਾਦੇਹੀ ਦੇ ਦੋਸ਼ ਵਿਚ ਪਤੀ-ਪਤਨੀ ਵਲੋਂ ਇਕ ਔਰਤ ਦੇ ਨਾਲ ਜ਼ਮੀਨ ਦਾ ਬਿਆਨਾ ਕਰਕੇ ਉਸ ਦਾ ਕਬਜ਼ਾ ਦੇਣ ਦੇ ਬਾਅਦ ਰਜਿਸਟਰੀ ਨਾ ਕਰਦੇ ਹੋਏ ਫਸਲ ਬੀਜੀ ਜ਼ਮੀਨ 'ਤੇ ਆਪਣੇ ਵੱਡੇ ਪੁੱਤਰ ਨੂੰ ਬਕਾਇਆ ਬਿਆਨਾ ਕਰਨ ਦੀ ਸੂਚਨਾ ਮਿਲੀ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਲੱਖਾਂ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਵਿਚ ਦੋਸ਼ੀ ਪਤੀ-ਪਤਨੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਚਾਂਦ ਰਾਣੀ ਪੁੱਤਰੀ ਹਰੀਪਾਲ ਵਾਸੀ ਪਿੰਡ ਨੰਗਲ ਨੇ ਪੁਲਸ ਨੂੰ ਦੱਸਿਆ ਕਿ ਉਸਨੇ ਬੰਸੋ ਪਤਨੀ ਜੋਗਿੰਦਰ ਸਿੰਘ ਵਾਸੀ ਸਤਨਾਮਪੁਰਾ ਦੇ ਨਾਲ 13 ਕਨਾਲ 15 ਮਰਲੇ ਜ਼ਮੀਨ ਦਾ ਸੌਦਾ 39 ਲੱਖ 70 ਹਜ਼ਾਰ ਵਿਚ ਤੈਅ ਕੀਤਾ ਸੀ। ਦੋਸ਼ੀ ਬੰਸੋ ਦੇ ਕਹਿਣ 'ਤੇ ਉਸਨੇ ਬਲਵਿੰਦਰ ਸਿੰਘ ਦੇ 9 ਲੱਖ 90 ਹਜ਼ਾਰ ਰੁਪਏ ਖਾਤੇ ਵਿਚ ਟਰਾਂਸਫਰ ਕਰਵਾ ਦਿੱਤੇ। ਇਸੇ ਤਰ੍ਹਾਂ ਉਸਨੇ ਅਲੱਗ-ਅਲੱਗ ਸਮੇਂ ਵਿਚ ਉਸਦੇ ਦੋਸ਼ੀ ਪਤੀ ਜੋਗਿੰਦਰ ਸਿੰਘ ਤੇ ਬੰਸੋ ਨੂੰ ਪੈਸੇ ਦੇ ਦਿੱਤੇ। ਦੋਸ਼ੀ ਬੰਸੋ ਨੇ ਉਸਨੂੰ ਜ਼ਮੀਨ ਦਾ ਕਬਜ਼ਾ ਤਾਂ ਦੇ ਦਿੱਤਾ ਪਰ ਉਕਤ ਜ਼ਮੀਨ ਦੀ ਰਜਿਸਟਰੀ ਉਸਦੇ ਵਾਰ-ਵਾਰ ਕਹਿਣ ਦੇ ਬਾਵਜੂਦ ਨਹੀਂ ਕਰਵਾਈ। ਇਸਦੇ ਬਾਅਦ ਜਦੋਂ ਉਸਨੂੰ ਪਤਾ ਲੱਗਿਆ ਕਿ ਦੋਸ਼ੀ ਬੰਸੋ ਨੇ ਆਪਣੇ ਲੜਕੇ ਤੇਜਪਾਲ ਦੇ ਨਾਂ 'ਤੇ ਉਕਤ ਜ਼ਮੀਨ ਦਾ ਬਿਆਨਾ ਕਰਵਾ ਦਿੱਤਾ ਹੈ ਤਾਂ ਉਸਦੇ ਹੋਸ਼ ਉੱਡ ਗਏ। ਪੀੜਤਾ ਚਾਂਦ ਰਾਣੀ ਅਨੁਸਾਰ ਦੋਸ਼ੀ ਬੰਸੋ ਤੇ ਉਸਦੇ ਪਤੀ ਨੇ ਉਸ ਨਾਲ ਧੋਖਾਦੇਹੀ ਕੀਤੀ ਹੈ। ਥਾਣਾ ਸਿਟੀ ਨੇ ਸ਼ਿਕਾਇਤਕਰਤਾ ਚਾਂਦ ਰਾਣੀ ਦੇ ਬਿਆਨਾਂ 'ਤੇ ਦੋਸ਼ੀ ਬੰਸੋ ਜੋਗਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਡਾਕਟਰਾਂ ਦੀ ਘਾਟ ਕਾਰਨ ਨਸਬੰਦੀ ਮੁਹਿੰਮ ਠੱਪ
NEXT STORY