ਮੂਨਕ (ਵਰਤੀਆਂ) : ਸਬ ਡਵੀਜ਼ਨ ਮੂਨਕ ਅਧੀਨ ਪੈਂਦੇ ਪਿੰਡ ਠਸਕਾ ਦੇ ਪੰਜਾਬ ਪੁਲਸ ਪਟਿਆਲਾ ਵਿਚ ਤਾਇਨਾਤ ਏ.ਐੱਸ.ਆਈ. ਹਰਜੀਤ ਸਿੰਘ ਦੇ ਇਕਲੌਤੇ ਨੌਜਵਾਨ ਪੁੱਤਰ ਲਵਪ੍ਰੀਤ ਸਿੰਘ (24 ਸਾਲ) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਜਿਸ ਦਾ ਅੰਤਿਮ ਸੰਸਕਾਰ ਪਿੰਡ ਠਸਕਾ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਆਗੂ ਕਮਲ ਸਿੰਘ ਨੇ ਦੱਸਿਆ ਕਿ ਉਸ ਦੇ ਭਤੀਜੇ ਲਵਪ੍ਰੀਤ ਦੀ ਕਾਰ ਨੂੰ ਅਵਾਰਾ ਪਸ਼ੂਆਂ ਨੇ ਨੁਕਸਾਨ ਪਹੁੰਚਾ ਦਿੱਤਾ ਸੀ ਜਿਸ ਦੀ ਮੁਰੰਮਤ ਦਾ ਕੰਮ ਪਟਿਆਲਾ ਸ਼ਹਿਰ ਵਿਚ ਚਲ ਰਿਹਾ ਸੀ ਤੇ ਉਹ ਕਾਰ ਬਾਰੇ ਪਤਾ ਕਰਨ ਲਈ ਮੋਟਰਸਾਈਕਲ 'ਤੇ ਗਿਆ ਅਤੇ ਜਦੋਂ ਉਹ ਰਾਜਿੰਦਰਾ ਹਸਪਤਾਲ ਦੇ ਬੈਕ ਸਾਈਡ ਪਹੁੰਚਿਆ ਤਾਂ ਦੂਜੀ ਸਾਈਡ ਤੋਂ ਆ ਰਹੇ ਮੋਟਰਸਾਈਕਲ ਨਾਲ ਫੇਟ ਵੱਜ ਗਈ ਤੇ ਬਾਅਦ ਵਿਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕਤ ਦਾ ਅੰਤਿਮ ਸੰਸਕਾਰ ਅੱਜ ਕਰ ਦਿੱਤਾ ਗਿਆ।
ਐੱਸ. ਪੀ. ਹਰਦਵਿੰਦਰ ਸਿੰਘ ਮੁਹਾਲੀ, ਡੀ. ਸੀ.ਪੀ. ਸੁਖਵਿੰਦਰ ਸਿੰਘ ਪਟਿਆਲਾ, ਗੁਰਮੀਤ ਸਿੰਘ ਐੱਸ.ਐੱਚ.ਓ ਘੱਗਾ, ਚੌਕੀ ਇੰਚਾਰਜ ਜੱਜ ਸਿੰਘ ਠਰੂਆ, ਸਿਟੀ ਇੰਚਾਰਜ ਯਸ਼ਪਾਲ ਸ਼ਰਮਾ ਪਾਤੜਾਂ, ਐੱਸ.ਆਈ. ਕਰਤਾਰ ਸਿੰਘ, ਲਖਵਿੰਦਰ ਸਿੰਘ ਨਾਲ ਬਿਜਲੀ ਵਿਭਾਗ ਪਟਿਆਲਾ ਦੇ ਕਰਮਚਾਰੀਆਂ ਨੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੱਖ ਸਾਂਝਾ ਕੀਤਾ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਰਾਮ ਗੁਪਤਾ ਨਗਰ ਕੌਸਲ ਪਾਤੜਾਂ, ਕਾਂਗਰਸ ਆਗੂ ਗੁਰਤੇਜ ਸਿੰਘ ਤੇਜੀ, ਬਿੰਦੂ ਢੀਂਡਸਾ ਪ੍ਰਧਾਨ ਟਰੱਕ ਯੂਨੀਅਨ, ਰਾਮਦੀਆ ਧਾਲੀਵਾਲ, ਜਤਿੰਦਰ ਸ਼ਰਮਾ, ਬਲਵਿੰਦਰ ਕਰੋਦਾ, ਮਨੌਜ ਭੁਲਣ, ਕੁਲਵੀਰ ਭੁੱਲਣ, ਸਾਬਕਾ ਸਰਪੰਚ ਰਾਮਪਾਲ ਸਿੰਘ, ਬਾਲਕਿਸ਼ਨ ਸਿੰਘ ਠਸਕਾ, ਨਾਹਰ ਸਿੰਘ ਠਸਕਾ, ਤੇਜਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਸਿਹਤ ਵਿਭਾਗ ਨੇ ਮੇਲਾ ਮਾਘੀ 'ਤੇ ਜਾਰੀ ਕੀਤੀਆਂ ਵੱਖ-ਵੱਖ ਗਤੀਵਿਧੀਆਂ
NEXT STORY