ਸੁਲਤਾਨਪੁਰ ਲੋਧੀ(ਧੀਰ)— ਸੁਲਤਾਨਪੁਰ ਲੋਧੀ-ਕਪੂਰਥਲਾ ਮਾਰਗ 'ਤੇ ਨਿਊ ਮਾਡਲ ਟਾਊਨ ਦੇ ਸਾਹਮਣੇ ਬਿੱਲਾ ਖਲ ਵਾਲੇ ਦੀ ਦੁਕਾਨ ਦੇ ਬਾਹਰ ਸੜਕ ਦੇ ਵਿਚਕਾਰ ਲਟਕਿਆ ਹੋਇਆ ਕਿੱਕਰ ਦਾ ਦਰੱਖਤ ਕਿਸੇ ਵੀ ਇਨਸਾਨੀ ਜੀਵਨ ਲਈ ਮੌਤ ਦਾ ਸਬੱਬ ਬਣ ਸਕਦਾ ਹੈ ਪਰ ਇਸ ਪਾਸੇ ਨਾ ਤਾਂ ਨਗਰ ਕੌਂਸਲ ਅਤੇ ਨਾ ਹੀ ਪ੍ਰਸ਼ਾਸਨ ਦਾ ਕੋਈ ਧਿਆਨ ਹੈ, ਜਿਸ ਕਾਰਨ ਲੋਕਾਂ 'ਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਨਿਵਾਸੀਆਂ ਸੁਖਵਿੰਦਰ ਸਿੰਘ ਬਾਜਵਾ, ਸੁਨੀਲ ਧੀਰ, ਵਿੱਕੀ ਪੰਡਿਤ, ਬਿੱਲਾ ਅਰੋੜਾ ਤੇ ਵਿਪਨ ਸ਼ਰਮਾ ਆਦਿ ਨੇ ਦੱਸਿਆ ਕਿ ਇਸ ਰਸਤੇ ਰਾਹੀਂ ਰੋਜ਼ਾਨਾ ਵੱਡੀ ਗਿਣਤੀ 'ਚ ਬੱਚੇ ਸਕੂਲ ਪੜ੍ਹਨ ਨੂੰ ਜਾਂਦੇ ਹਨ ਅਤੇ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਵਿਖੇ ਵੀ ਮੱਥਾ ਟੇਕਣ ਨੂੰ ਜਾਂਦੇ ਹਨ। ਇਹ ਸੜਕ ਬਹੁਤ ਹੀ ਆਵਾਜਾਈ ਵਾਲੀ ਹੈ, ਕਿਉਂਕਿ ਇਸ ਰਸਤੇ ਤੋਂ ਹੀ ਹੋ ਕੇ ਲੋਕ ਕਪੂਰਥਲਾ ਨੂੰ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਕ ਕਿੱਕਰ ਦੇ ਨਜ਼ਦੀਕ ਬੱਚਿਆਂ ਨੂੰ ਆਈਲੈਟਸ ਕਰਵਾਉਣ ਵਾਲਾ ਇਕ ਕੇਂਦਰ ਵੀ ਹੈ, ਜਿਥੇ ਰੋਜ਼ਾਨਾ ਬੱਚੇ ਪੜ੍ਹਨ ਨੂੰ ਆਉਂਦੇ ਹਨ। ਕਿੱਕਰ ਦਾ ਦਰੱਖਤ ਕਾਫੀ ਪੁਰਾਣਾ ਹੋਣ ਕਾਰਨ ਪੂਰੀ ਤਰ੍ਹਾਂ ਜੜ੍ਹਾਂ ਤੋਂ ਹਿਲ ਚੁੱਕਾ ਹੈ ਅਤੇ ਇਸ ਦੀਆਂ ਟਾਹਣੀਆਂ ਸੜਕ ਦੇ ਦਰਮਿਆਨ ਲਮਕ ਕੇ ਹਰੇਕ ਆਉਣ-ਜਾਣ ਵਾਲੇ ਦੇ ਸਿਰ ਨੂੰ ਟਕਰਾਉਂਦੀਆਂ ਹਨ ਅਤੇ ਕਿਸੇ ਵੀ ਸਮੇਂ ਕੋਈ ਖਤਰਨਾਕ ਹਾਦਸਾ ਵਾਪਰ ਸਕਦਾ ਹੈ। ਲੋਕਾਂ ਨੇ ਨਗਰ ਕੌਂਸਲ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦਰਖਤ ਨੂੰ ਤੁਰੰਤ ਹਟਾਇਆ ਜਾਵੇ, ਤਾਂਕਿ ਇਹ ਕਿਸੇ ਲਈ ਜਾਨਲੇਵਾ ਸਾਬਤ ਨਾ ਹੋ ਜਾਵੇ।
ਇਸੇ ਤਰ੍ਹਾਂ ਘੱਟਦਾ ਰਿਹਾ ਤਾਂ ਪੀਣ ਨੂੰ ਵੀ ਨਹੀਂ ਮਿਲੇਗਾ ਪਾਣੀ
NEXT STORY