ਮੁਕੇਰੀਆਂ(ਬਲਬੀਰ)— ਇੱਥੋਂ 4 ਕਿਲੋਮੀਟਰ ਦੂਰ ਜੀ. ਟੀ. ਰੋਡ 'ਤੇ ਪੈਂਦੇ ਪਿੰਡ ਮੁਸਾਹਿਬਪੁਰ ਦੇ ਕੋਲ ਬੀਤੀ ਰਾਤ ਇਕ ਟਰਾਲੇ ਦੇ ਪੁਲੀ ਨਾਲ ਟਕਰਾ ਜਾਣ ਕਾਰਨ ਬੁਰੀ ਤਰ੍ਹਾਂ ਨਾਲ ਪਲਟਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਟਰਾਲੇ ਦਾ ਸਹਾਇਕ ਡਰਾਇਵਰ ਨੰਨੇ ਲਾਲ ਪੁੱਤਰ ਕ੍ਰਿਸ਼ਨ ਯਾਦਵ ਵਾਸੀ ਮਨਗੋਲ ਪੁਰੀ ਦਿੱਲੀ ਨੇ ਦੱਸਿਆ ਕਿ ਉਹ ਅਤੇ ਉਸ ਦਾ ਨਾਲ ਟਰਾਲੇ ਦਾ ਡਰਾਈਵਰ ਸਾਥੀ ਜੰਮੂ ਤੋਂ ਟਰਰਾਲੇ 'ਚ ਜਰਨੇਟਰ ਲੈ ਕੇ ਗੜਗਾਵਾ ਹਰਿਆਣਾ ਨੂੰ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਉਕਤ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਦਾ ਟਰਾਲਾ ਬੇਕਾਬੂ ਹੋ ਕੇ ਸੜਕ ਕਿਨਾਰੇ ਪੁਲੀ ਨਾਲ ਬੁਰੀ ਤਰ੍ਹਾਂ ਟਕਰਾ ਗਿਆ ਅਤੇ ਉਸ ਦੇ 4 ਹਿੱਸੇ ਹੋ ਗਏ। ਇਸ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਜ਼ਖਮੀ ਸਹਾਇਕ ਡਰਾਈਵਰ ਨੂੰ ਇਲਾਜ਼ ਲਈ ਸਰਕਾਰੀ ਹਸਪਤਾਲ ਮੁਕੇਰੀਆਂ ਪਹੁੰਚਾ ਦਿੱਤਾ। ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਟਰੇਨ 'ਚੋਂ ਯਾਤਰੀ ਦਾ ਬੈਗ ਚੋਰੀ ਕਰ ਕੇ ਹੋਇਆ ਫਰਾਰ, ਯਾਤਰੀਆਂ ਨੇ ਕੀਤਾ ਕਾਬੂ
NEXT STORY