ਭੋਗਪੁਰ(ਵਰਿੰਦਰ ਪੰਡਤ)— ਹਾਈਵੇਅ 'ਤੇ ਸਥਿਤ ਪਿੰਡ ਕੁਰਾਲਾ ਦੇ ਕੋਲ ਇਕ ਬੇਕਾਬੂ ਕੰਟੇਨਰ ਬੈਰੀਕੇਡ ਨੂੰ ਤੋੜਦੇ ਹੋਏ ਬਾਈਕ ਸਵਾਰ ਨੂੰ ਆਪਣੀ ਲਪੇਟ 'ਚ ਲੈਂਦੇ ਹੋਏ ਪਲਟ ਗਿਆ। ਇਸ ਭਿਆਨਕ ਸੜਕ ਹਾਦਸੇ 'ਚ ਬਾਈਕ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ ਦੇ ਰੂਪ 'ਚ ਹੋਈ ਹੈ।
ਫਿਲਹਾਲ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੰਟੇਨਰ ਦੇ ਹੇਠਾਂ ਹੋਰ ਕਿੰਨੇ ਲੋਕ ਆਏ ਹਨ। ਕੰਟੇਨਰ ਨੂੰ ਸਿੱਧੇ ਕਰਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਸ ਦੇ ਹੇਠਾਂ ਕਿੰਨੇ ਲੋਕ ਆਏ ਹਨ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ 'ਚ ਹੋਏ ਕਤਲਾਂ ਦਾ ਲਿੰਕ ਰੁੱਲਦਾ ਸਿੰਘ ਕਤਲ ਕੇਸ ਨਾਲ ਜੁੜਿਆ ਹੋਇਆ : ਡੀ. ਜੀ. ਪੀ. ਅਰੋੜਾ
NEXT STORY