ਸੜਕ ਹਾਦਸਿਆਂ 'ਚ 3 ਜ਼ਖਮੀ


Thursday, February 16, 2017-11:57 AM
ਫਗਵਾੜਾ (ਜਲੋਟਾ)-ਸੜਕ ਹਾਦਸਿਆਂ 'ਚ 3 ਲੋਕਾਂ ਦੇ ਜ਼ਖਮੀ ਹੋਣ ਦੀਆਂ ਸੂਚਨਾਵਾਂ ਮਿਲੀਆਂ ਹਨ। ਜ਼ਖਮੀ ਜਿਨ੍ਹਾਂ ਦੀ ਪਛਾਣ ਗੁਰਮੇਲ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਦਲੇਆਂ ਜ਼ਿਲਾ ਲੁਧਿਆਣਾ, ਗੁਰਵਿੰਦਰ ਸਿੰਘ ਵਾਸੀ ਪਿੰਡ ਭਾਣੋਕੀ ਫਗਵਾੜਾ ਅਤੇ ਮਨੀਸ਼ ਵਾਸੀ ਸਤਨਾਮਪੁਰਾ ਹੈ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪੀੜਤ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਹਾਦਸੇ ਦਾ ਉਦੋਂ ਸ਼ਿਕਾਰ ਬਣ ਗਿਆ ਜਦੋਂ ਉਸਦੇ ਟਰੱਕ ਨੂੰ ਇਕ ਹੋਰ ਟਰੱਕ ਨੇ ਟੱਕਰ ਮਾਰ ਦਿੱਤੀ। ਪੁਲਸ ਨੂੰ ਸੜਕ ਹਾਦਸਿਆਂ ਦੀਆਂ ਸੂਚਨਾਵਾਂ ਦੇ ਦਿੱਤੀਆਂ ਗਈਆਂ ਹਨ।

ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

.