ਲੁਧਿਆਣਾ (ਰਾਮ, ਮੁਕੇਸ਼) : ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਵਿਖੇ ਯਾਰਨ ਬ੍ਰੋਕਰ ਤੋਂ ਹੋਈ ਗੰਨ ਪੁਆਇੰਟ 'ਤੇ ਲੱਖਾਂ ਰੁਪਏ ਦੀ ਲੁੱਟ ਨੂੰ ਲੈ ਕੇ ਪੁਲਸ ਦੇ ਹੱਥ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਏ ਲੁਟੇਰਿਆਂ ਦੀ ਫੁਟੇਜ ਲੱਗੀ ਹੈ। ਫੁਟੇਜ ਨੂੰ ਆਧਾਰ ਬਣਾ ਕੇ ਪੁਲਸ ਨੇ ਕੁੱਝ ਸ਼ੱਕੀ ਲੋਕਾਂ ਨੂੰ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਮਾਮਲੇ ਨੂੰ ਹੱਲ ਕਰਨ ਲਈ ਪੁਲਸ ਦੀਆਂ ਟੀਮਾਂ ਲੁੱਟ ਦੌਰਾਨ ਸ਼ੱਕੀ ਕਿਸਮ ਦੇ ਲੋਕਾਂ ਦੇ ਮੋਬਾਇਲਾਂ ਦੀਆਂ ਲੋਕੇਸ਼ਨਾਂ ਜਾਂਚ ਕਰਨ ਵਿਚ ਲੱਗੀ ਹੋਈ ਹੈ।
ਥਾਣਾ ਮੁਖੀ ਪਰਮਦੀਪ ਸਿੰਘ ਨੇ ਕਿਹਾ ਕਿ ਵਾਰਦਾਤ ਨੂੰ ਲੈ ਕੇ ਪੁਲਸ ਇਲਾਕੇ ਅੰਦਰ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕਰ ਰਹੀ ਹੈ। ਪੁਲਸ ਨੂੰ ਕੁੱਝ ਸੁਰਾਗ ਵੀ ਮਿਲੇ ਹਨ, ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਬਲਾਕ ਪੱਧਰੀ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਕਾਬਲੇ ਲੜਕੀਆਂ ਦੇ ਸਕੂਲ ਵਿਖੇ ਸੰਪੰਨ
NEXT STORY