ਫਗਵਾੜਾ, (ਹਰਜੋਤ, ਰੁਪਿੰਦਰ ਕੌਰ, ਸੂਦ, ਜਲੋਟਾ)- ਬੀਤੀ 8 ਫਰਵਰੀ ਨੂੰ ਪਿੰਡ ਮਹੇੜੂ ਲਾਗਿਓਂ ਲਵਲੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੂੰ ਰੋਕ ਕੇ ਉਸ 'ਤੇ ਹਮਲਾ ਕਰਨ ਅਤੇ ਉਸ ਦਾ ਲੈਪਟਾਪ ਅਤੇ ਹੋਰ ਜ਼ਰੂਰੀ ਸਾਮਾਨ ਖੋਹ ਕੇ ਲੈ ਜਾਣ ਦੇ ਦੋਸ਼ 'ਚ ਪੁਲਸ ਨੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੀ ਪਛਾਣ ਰਾਜੂ ਪੁੱਤਰ ਰਾਮਪਾਲ ਅਤੇ ਰਾਜਬੀਰ ਪੁੱਤਰ ਮਹਿੰਦਰਪਾਲ ਵਾਸੀ ਜਗਤਪੁਰ ਜੱਟਾਂ ਵਜੋਂ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਸਮੇਂ ਇਨ੍ਹਾਂ ਨੇ ਆਪਣਾ ਮੋਟਰਸਾਈਕਲ ਸਾਈਡ 'ਤੇ ਲਾ ਕੇ ਉਕਤ ਵਿਦਿਆਰਥੀ ਨੂੰ ਰੋਕ ਕੇ ਉਸ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ ਤੇ ਉਸ ਦਾ ਇਕ ਲੈਪਟਾਪ, ਚਾਰਜਰ, ਬੈੱਗ ਅਤੇ ਨਕਦੀ ਲੈ ਗਏ ਸਨ ਅਤੇ ਉਸ ਨੂੰ ਜ਼ਖਮੀ ਕਰ ਕੇ ਦੌੜ ਗਏ ਸਨ, ਜਿਸ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਪੁਲਸ ਨੇ ਡੀ. ਐੱਸ. ਪੀ. (ਡੀ) ਸੋਹਣ ਲਾਲ, ਇੰਸਪੈਕਟਰ ਲਖਬੀਰ ਸਿੰਘ, ਚਹੇੜੂ ਚੌਕੀ ਇੰਚਾਰਜ ਬਲਜਿੰਦਰ ਸਿੰਘ ਦੇ ਆਧਾਰਿਤ ਬਣਾਈ ਗਈ ਟੀਮ ਨੇ ਇਸ ਦੀ ਕੀਤੀ ਜਾਂਚ ਦੌਰਾਨ ਇਨ੍ਹਾਂ ਵਿਅਕਤੀਆਂ ਨੂੰ ਨਾਰੰਗਪੁਰ ਲਾਗਿਓਂ ਨਾਕਾਬੰਦੀ ਦੌਰਾਨ ਰਾਜੂ ਨੂੰ ਕਾਬੂ ਕਰ ਲਿਆ, ਜਦ ਕਿ ਦੂਸਰਾ ਅਜੈ ਫ਼ਰਾਰ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਪਾਸੋਂ ਲੈਪਟਾਪ, ਬੈੱਗ, ਮੋਟਰਸਾਈਕਲ, ਦਾਤਰ ਬਰਾਮਦ ਕਰ ਲਿਆ ਹੈ।
ਇਸੇ ਤਰ੍ਹਾਂ ਪੁਲਸ ਨੇ 11 ਫਰਵਰੀ ਦੀ ਰਾਤ ਨੂੰ ਪਿੰਡ ਮੇਹਟਾਂ 'ਚ ਪੈਂਦੀ ਜ਼ਮੀਨ ਜੋ ਗੁਰਦੇਵ ਸਿੰਘ ਪੁੱਤਰ ਸ਼ੰਕਰ ਸਿੰਘ ਦੀ ਸੀ, ਉਸ 'ਚੋਂ ਸਮਰਸੀਬਲ ਬੋਰ ਦੇ ਪਾਈਪ ਚੋਰੀ ਹੋ ਗਏ ਸਨ। ਪੁਲਸ ਨੇ ਇਸ ਸਬੰਧ 'ਚ ਦੋਸ਼ੀ ਰਾਜੇਸ਼ ਕੁਮਾਰ ਪੁੱਤਰ ਰਾਮਪਾਲ ਵਾਸੀ ਡੱਡਲ ਮੁਹੱਲਾ ਫਗਵਾੜਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਨਿਸ਼ਾਨਦੇਹੀ 'ਤੇ ਸਮਰਸੀਬਲ ਬੋਰ ਦੀਆਂ ਪਾਈਪਾਂ ਬਰਾਮਦ ਕਰ ਲਈਆਂ ਹਨ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ਼ ਧਾਰਾ 379 ਅਧੀਨ ਕੇਸ ਦਰਜ ਕੀਤਾ ਹੈ।
ਕਸ਼ਮੀਰ 'ਚ ਵਧੀਆਂ ਅੱਤਵਾਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ 'ਚ ਵੀ ਚੌਕਸੀ ਵਧਾਉਣ ਦਾ ਫੈਸਲਾ
NEXT STORY