ਭਿੱਖੀਵਿੰਡ, (ਅਮਨ, ਸੁਖਚੈਨ)- ਥਾਣਾ ਭਿੱਖੀਵਿੰਡ ਅਧੀਨ ਆਉਂਦੇ ਇਲਾਕੇ ਵਿਚ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਇਕ ਨੌਜਵਾਨ ਕੋਲੋਂ ਇਕ ਮੋਬਾਇਲ, ਨਕਦੀ, ਏ. ਟੀ. ਐੱਮ. ਕਾਰਡ ਖੋਹ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਰਾਜਪਾਲ ਨੇ ਦੱਸਿਆ ਕਿ ਉਹ ਮੁਨੀਮ ਦਾ ਕੰਮ ਕਰਦਾ ਹੈ ਅਤੇ ਰਾਤ ਨੂੰ ਪਿੰਡ ਸਿੰਘਪੁਰਾ ਨਜ਼ਦੀਕ ਤਿੰਨ ਵਿਅਕਤੀਆਂ ਨੇ ਉਸ ਕੋਲੋਂ ਕਿਰਪਾਨਾਂ ਦੀ ਨੋਕ 'ਤੇ ਮੋਬਾਇਲ, 10000 ਰੁਪਏ ਨਕਦ ਅਤੇ ਏ. ਟੀ. ਐੱਮ. ਕਾਰਡ ਖੋਹ ਲਿਆ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਆਬਕਾਰੀ ਤੇ ਕਰ ਵਿਭਾਗ ਨੇ ਜੇਕਰ ਜੀ. ਐੱਸ. ਟੀ. 'ਚ ਕੰਮ ਕਰਨਾ ਹੈ ਤਾਂ ਮੋਬਾਇਲ ਵਿੰਗ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨਾ ਹੋਵੇਗਾ
NEXT STORY