ਕਪੂਰਥਲਾ, (ਭੂਸ਼ਣ)— ਇਕ ਲਾਈਫ ਪੈਨਸ਼ਨ ਅਤੇ ਅਟਲ ਪੈਨਸ਼ਨ ਯੋਜਨਾ ਵਿਚ ਨਿਵੇਸ਼ ਕਰਵਾ ਕੇ ਹਰ ਮਹੀਨੇ ਵਿਆਜ ਦੇਣ ਦਾ ਝਾਂਸਾ ਦੇ ਕੇ 5.29 ਲੱਖ ਰੁਪਏ ਦੀ ਰਕਮ ਠਗਣ ਦੇ ਦੋਸ਼ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ 3 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਜਾਣਕਾਰੀ ਦੇ ਅਨੁਸਾਰ ਕੁਲਦੀਪ ਸਿੰਘ ਪੁੱਤਰ ਕਰਤਾਰ ਸਿੰਘ ਨਿਵਾਸੀ ਸ਼ਾਂਤੀ ਨਗਰ ਕਪੂਰਥਲਾ ਨੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ 13 ਅਪ੍ਰੈਲ 2010 ਨੂੰ ਹੈਲਥ ਬੀਮਾ ਕਰਵਾਇਆ ਸੀ ਅਤੇ ਉਹ ਉਸ ਦੀਆਂ ਲਗਾਤਾਰ ਕਿਸ਼ਤਾਂ ਦੇ ਰਿਹਾ ਸੀ। ਉਸ ਨੂੰ 6 ਸਾਲ ਤਕ ਹੈਲਥ ਕਲੇਮ ਦੀ ਲੋੜ ਨਹੀਂ ਪਈ। ਇਸ ਦੌਰਾਨ ਬੀਤੇ ਸਾਲ ਉਸ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਅਤੇ ਉਸ ਨੇ ਇਕ ਨਿਜੀ ਹਸਪਤਾਲ 'ਚੋਂ ਇਲਾਜ ਕਰਵਾਇਆ। ਇਲਾਜ ਕਰਵਾਉਣ ਲਈ ਕਾਫੀ ਖਰਚ ਆਇਆ। ਕਰਤਾਰ ਸਿੰਘ ਨੇ ਦੱਸਿਆ ਕਿ ਇਲਾਜ 'ਤੇ ਆਏ ਖਰਚ ਦਾ ਜਦ ਕਲੇਮ ਉਕਤ ਬੀਮਾ ਕੰਪਨੀ ਤੋਂ ਮੰਗਿਆ ਗਿਆ ਤਾਂ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ। ਕਲੇਮ ਨਾ ਮਿਲਣ 'ਤੇ ਮੈਂ ਕਿਸ਼ਤਾਂ ਭਰਨੀਆਂ ਬੰਦ ਕਰ ਦਿੱਤੀਆਂ। ਉਸਨੇ ਦੱਸਿਆ ਕਿ ਕਿਸ਼ਤਾਂ ਬੰਦ ਕਰਨ 'ਤੇ ਉਸਨੂੰ ਉਕਤ ਬੀਮਾ ਕੰਪਨੀ ਦੇ 3 ਵਿਅਕਤੀਆਂ ਇਜਮਾਮ ਖਾਨ ਪੁੱਤਰ ਮੁੰਨਾ ਖਾਨ ਨਿਵਾਸੀ ਐੱਸ. ਵੀ. ਪੀ. ਰੋਡ ਮੁੰਬਈ, ਓਮ ਪ੍ਰਕਾਸ਼ ਪੁੱਤਰ ਸੀਤਾ ਰਾਮ ਵਾਸੀ ਆਨੰਦ ਨਗਰ ਅਹਿਮਦਾਬਾਦ ਅਤੇ ਕੇਦਾਰ ਸਕਸੈਨਾ ਨੇ ਫੋਨ ਕਰ ਕੇ ਕਿਸ਼ਤਾਂ ਜਮ੍ਹਾ ਕਰਵਾਉਣ ਲਈ ਕਿਹਾ। ਵਾਰ-ਵਾਰ ਫੋਨ ਆਉਣ 'ਤੇ ਮੈਂ ਮੁੜ ਕਿਸ਼ਤਾਂ ਭਰਨੀਆਂ ਆਰੰਭ ਕਰ ਦਿੱਤੀਆਂ। ਜਿਸ 'ਤੇ ਮੈਂ ਇਕ ਬੈਂਕ ਤੋਂ ਆਰ. ਟੀ. ਜੇ. ਐੱਸ. ਦੀ ਮਦਦ ਨਾਲ ਕਿਸ਼ਤ ਭੇਜ ਦਿੱਤੀ।
ਕਿਸ਼ਤਾਂ ਸ਼ੁਰੂ ਹੋਣ 'ਤੇ ਉਕਤ ਸੰਪਰਕ ਕਰਨ ਵਾਲੇ ਵਿਅਕਤੀਆਂ ਨੇ ਮੁੜ ਮੈਨੂੰ ਬੈਂਕ ਦੀ ਲਾਈਫ ਤੇ ਪੈਨਸ਼ਨ ਯੋਜਨਾ 'ਚ ਨਿਵੇਸ਼ ਕਰਨ ਦਾ ਝਾਂਸਾ ਦਿੱਤਾ, ਜਿਸ ਬਦਲੇ ਉਸਨੂੰ 8.50 ਫੀਸਦੀ ਵਿਆਜ ਦੇਣ ਦੀ ਗੱਲ ਵੀ ਹੋਈ। ਕਰਤਾਰ ਸਿੰਘ ਨੇ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਦੀਆਂ ਗੱਲਾਂ ਵਿਚ ਆ ਕੇ ਮੈਂ 5.29 ਲੱਖ ਰੁਪਏ ਦੀ ਰਕਮ ਆਰ. ਟੀ. ਜੇ. ਐੱਸ. ਦੇ ਮਾਰਫ਼ਤ ਉਨ੍ਹਾਂ ਨੂੰ ਭੇਜ ਦਿੱਤੀ । ਜਦੋਂ ਉਸ ਨੇ ਉਕਤ ਵਿਅਕਤੀਆਂ ਤੋਂ ਇਸ ਪੈਨਸ਼ਨ ਯੋਜਨਾ ਦੇ ਕਾਗਜ਼ਾਤ ਮੰਗੇ ਤਾਂ ਉਨ੍ਹਾਂ ਨੇ ਕਪੂਰਥਲਾ ਆ ਕੇ ਕਾਗਜ਼ ਦੇਣ ਦੀ ਗੱਲ ਕਹੀ। ਇਸ ਤੋਂ ਬਾਅਦ ਉਕਤ ਤਿੰਨਾਂ ਵਿਅਕਤੀਆਂ ਨੇ ਕਦੇ ਉਸਦਾ ਫੋਨ ਨਹੀਂ ਚੁੱਕਿਆ। ਜਿਸ 'ਤੇ ਸ਼ੱਕ ਪੈਣ 'ਤੇ ਜਦ ਸਬੰਧਤ ਬੈਂਕ ਦੀ ਸਥਾਨਕ ਬ੍ਰਾਂਚ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਕਤ ਤਿੰਨੋਂ ਵਿਅਕਤੀ ਫਰਜ਼ੀ ਸਨ ਤੇ ਉਨ੍ਹਾਂ ਨੇ ਉਸ ਪਾਸੋਂ 5.29 ਲੱਖ ਦੀ ਠੱਗੀ ਮਾਰ ਲਈ ਹੈ। ਐੱਸ. ਐੱਸ. ਪੀ. ਕਪੂਰਥਲਾ ਨੇ ਦੱਸਿਆ ਕਿ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਰਥਿਕ ਅਪਰਾਧ ਸ਼ਾਖਾ ਨੂੰ ਜਾਂਚ ਦੇ ਹੁਕਮ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਜਾਂਚ ਦੇ ਬਾਅਦ ਤਿੰਨਾਂ ਮੁਲਜ਼ਮਾਂ ਇਜਮਾਮ ਖਾਨ, ਓਮ ਪ੍ਰਕਾਸ਼ ਅਤੇ ਕੇਦਾਰ ਸਕਸੈਨਾ ਖਿਲਾਫ ਲੱਗੇ ਸਾਰੇ ਇਲਜ਼ਾਮ ਠੀਕ ਪਾਏ ਗਏ। ਜਿਸ ਦੇ ਆਧਾਰ 'ਤੇ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ । ਫਿਲਹਾਲ ਉਕਤ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਸਾਬਕਾ ਮੰਤਰੀ ਮਾਨ ਨੇ ਖਤਮ ਕਰਵਾਈ ਅਧਿਆਪਕਾਂ ਦੀ ਭੁੱਖ ਹੜਤਾਲ
NEXT STORY