ਮਾੜੀਆਂ ਸੜਕਾਂ ਸਬੰਧੀ ਵਫਦ ਐੱਸ. ਡੀ. ਐੱਮ. ਨੂੰ ਮਿਲਿਆ

You Are HerePunjab
Tuesday, March 21, 2017-5:00 AM

ਅਮਲੋਹ, (ਜੋਗਿੰਦਰਪਾਲ)- ਹਲਕੇ ਦੀਆਂ ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਸਰਪੰਚ ਹਰਦੀਪ ਸਿੰਘ ਤੇ ਗੁਰਜੀਤ ਸਿੰਘ ਮਾਜਰੀ ਦੀ ਅਗਵਾਈ 'ਚ ਇਕ ਵਫਦ ਵੱਲੋਂ ਐੱਸ. ਡੀ. ਐੱਮ. ਅਮਲੋਹ ਅਮਨਦੀਪ ਸਿੰਘ ਭੱਟੀ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਸਲਾਣੇ ਤੋਂ ਲੱਲੋ ਵਾਇਆ ਫੈਜੁੱਲਾਪੁਰ ਸੜਕ ਜੋ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣੀ ਹੋਈ ਹੈ ਤੇ ਅਮਲੋਹ ਤੋਂ ਖੰਨਾ ਰੋਡ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਇਹ ਸੜਕਾਂ ਐਕਸੀਡੈਂਟਾਂ ਦਾ ਕਾਰਨ ਬਣ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਵੀ ਉਨ੍ਹਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਸਕੂਲ ਜਾਂਦੇ ਬੱਚੇ ਰੋਜ਼ਾਨਾ ਇਸ ਰੋਡ 'ਤੇ ਪਏ ਖੱਡੇ ਤੇ ਇਧਰ–ਓਧਰ ਖਿੱਲਰੀ ਰੋੜੀ ਕਾਰਨ ਦੁਰਘਟਨਾਵਾਂ ਦਾ ਸ਼ਿਕਾਰ ਬਣਦੇ ਹਨ। ਇਸ ਮੌਕੇ ਪਵਿੱਤਰ ਸਿੰਘ, ਇਕਬਾਲ ਸਿੰਘ ਬਬਲੀ, ਜਸਪਾਲ ਸਿੰਘ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਮੇਲ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.