ਕਪੂਰਥਲਾ (ਮੱਲ੍ਹੀ) - ਪੰਜਾਬ ਸਕੂਲ ਸਿੱਖਿਆ ਬਚਾਓ ਮੰਚ ਕਪੂਰਥਲਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਈ. ਟੀ. ਟੀ. ਅਧਿਆਪਕਾਂ ਦੀਆਂ ਪਿਛਲੇ 2-3 ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਲਈ ਬਜਟ ਜਾਰੀ ਕਰਾਉਣ ਲਈ 27 ਫਰਵਰੀ ਨੂੰ ਅਧਿਆਪਕਾਂ ਦਾ ਜ਼ਿਲਾ ਪੱਧਰੀ ਰੋਸ ਮਾਰਚ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਮੰਚ ਦੇ ਮੁੱਖ ਬੁਲਾਰੇ ਰਵੀ ਵਾਹੀ ਨੇ ਦੱਸਿਆ ਕਿ 27 ਫਰਵਰੀ ਨੂੰ ਜ਼ਿਲੇ ਭਰਦੇ ਹਰੇਕ ਐਲੀਮੈਂਟਰੀ ਸਕੂਲਾਂ 'ਚੋਂ ਅੱਧੇ ਦਿਨ ਬਾਅਦ ਸਿਰਫ ਇਕ ਅਧਿਆਪਕ ਸਕੂਲ 'ਚ ਰਹੇਗਾ ਤੇ ਬਾਕੀ ਸਾਰੇ ਅਧਿਆਪਕ ਅੱਧੇ ਦਿਨ ਦੀ ਛੁੱਟੀ ਲੈ ਕੇ 1 ਵਜੇ ਦੁਪਹਿਰ ਨੂੰ ਡੀ. ਸੀ. ਦਫ਼ਤਰ ਕਪੂਰਥਲਾ ਵਿਖੇ ਕਾਲੇ ਬਿੱਲੇ ਲਾ ਕੇ ਇਕੱਠੇ ਹੋਣਗੇ ਤੇ ਡੀ. ਸੀ ਕਪੂਰਥਲਾ ਨੂੰ ਰੋਸ ਵਜੋਂ ਤਨਖਾਹ ਬਜਟ ਜਾਰੀ ਕਰਨ ਲਈ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤਨਖਾਹਾਂ ਲਈ ਬਜਟ 'ਚ ਦੇਰੀ ਦੇ ਵਿਰੋਧ 'ਚ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਰਜਿਸਟਰੀ ਤੇ ਮੈਰਿਜ ਰਜਿਸਟ੍ਰੇਸ਼ਨ ਲਈ ਫੋਟੋ 'ਤੇ ਠੇਕੇਦਾਰ ਦੀ ਮੋਹਰ ਹੋਵੇਗੀ ਜ਼ਰੂਰੀ
NEXT STORY