ਬਠਿੰਡਾ— ਬਠਿੰਡਾ ਦੇ ਇਕ ਸਕੂਲ ਦੇ ਪ੍ਰਿੰਸੀਪਲ ਵੱਲੋਂ ਵਟਸਐਪ 'ਤੇ ਬਣੇ ਆਫੀਸ਼ੀਅਲ ਗਰੁੱਪ 'ਚ ਇਤਰਾਜ਼ਯੋਗ ਵੀਡੀਓ ਭੇਜ ਦਿੱਤੀ ਗਈ, ਜਿਸ ਕਾਰਨ ਤੜਥੱਲੀ ਮਚ ਗਈ। ਦਰਅਸਲ ਸਿੱਖਿਆ ਵਿਭਾਗ ਵੱਲੋਂ ਜ਼ਰੂਰੀ ਹਿਦਾਇਤਾਂ ਜਾਰੀ ਕਰਨ ਵਾਲੇ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਦੀਆਂ ਸਮੱਸਿਆਵਾਂ ਸੁਣਨ ਲਈ ਇਕ ਆਫੀਸ਼ੀਅਲ ਗਰੁੱਪ ਪੀ. ਈ. ਐੱਸ. ਬਣਾਇਆ ਗਿਆ ਸੀ। ਇਸ 'ਚ ਬਠਿੰਡਾ ਤੋਂ ਇਲਾਵਾ ਮਾਨਸਾ ਅਤੇ ਗੁਰਦਾਸਪੁਰ ਦੇ ਜ਼ਿਲਿਆਂ ਦੇ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਸ਼ਾਮਲ ਹਨ। ਉਨ੍ਹਾਂ ਤੋਂ ਇਲਾਵਾ ਇਨ੍ਹਾਂ ਤਿੰਨਾਂ ਜ਼ਿਲਿਆਂ ਦੇ ਜ਼ਿਲਾ ਸਿੱਖਿਆ ਅਧਿਕਾਰੀ ਡੀ. ਪੀ. ਆਈ. , ਡੀ. ਜੀ. ਐੱਸ. ਈ. ਅਤੇ ਸਿੱਖਿਆ ਸਕੱਤਰ ਕ੍ਰਿਸ਼ਣ ਕੁਮਾਰ ਵੀ ਸ਼ਾਮਲ ਹਨ। ਬੁੱਧਵਾਰ ਨੂੰ ਬਠਿੰਡਾ ਜ਼ਿਲੇ ਦੇ ਇਕ ਸਰਕਾਰੀ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਪਵਨ ਕੁਮਾਰ ਨੇ ਇਕ ਗਲਤ ਵੀਡੀਓ ਇਸ ਗਰੁੱਪ 'ਚ ਪਾ ਦਿੱਤੀ। ਉਸ ਨੇ ਵੀਡੀਓ ਡਲੀਟ ਕਰਨ ਦੀ ਥਾਂ ਗਰੁੱਪ ਨੂੰ ਲੈੱਫਟ ਕਰ (ਛੱਡ) ਦਿੱਤਾ ਪਰ ਅਜੇ ਵੀ ਵੀਡੀਓ ਗਰੁੱਪ 'ਚ ਹੀ ਪਈ ਹੋਈ ਹੈ।
ਗਰੁੱਪ ਮੈਂਬਰਾਂ ਨੇ ਕੀਤਾ ਸਖਤ ਸ਼ਬਦਾਂ 'ਚ ਵਿਰੋਧ—
ਪ੍ਰਿੰਸੀਪਲ ਵੱਲੋਂ ਗਰੁੱਪ 'ਚ ਇਤਰਾਜ਼ਯੋਗ ਵੀਡੀਓ ਪਾਉਣ ਤੋਂ ਬਾਅਦ ਸਾਰੇ ਸਕੂਲ ਪ੍ਰਿੰਸੀਪਲਾਂ ਨੇ ਇਸ ਨੂੰ ਦੇਖਿਆ ਅਤੇ ਇਸ ਦਾ ਵਿਰੋਧ ਕੀਤਾ। ਬਹੁਤ ਸਾਰੇ ਪ੍ਰਿੰਸੀਪਲਾਂ ਨੇ ਤਾਂ ਮੰਗ ਕੀਤੀ ਹੈ ਕਿ ਇਸ ਦੇ ਵਿਰੁੱਧ ਐੱਫ. ਆਈ. ਆਰ ਦਰਜ ਕੀਤੀ ਜਾਵੇ।
ਜ਼ਿਲਾ ਸਿੱਖਿਆ ਅਧਿਕਾਰੀ ਮਨਿੰਦਰ ਕੌਰ ਨੇ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ ਨੂੰ ਵਾਰ-ਵਾਰ ਫੋਨ ਲਗਾਇਆ ਜਾ ਰਿਹਾ ਹੈ ਪਰ ਉਨ੍ਹਾਂ ਦਾ ਫੋਨ ਲਗਾਤਾਰ ਬੰਦ ਆ ਰਿਹਾ ਹੈ। ਇਸ ਗਰੁੱਪ 'ਚ ਅਜਿਹੀ ਵੀਡੀਓ ਪਾਉਣਾ ਬਹੁਤ ਹੀ ਗਲਤ ਗੱਲ ਹੈ ਅਤੇ ਕਾਰਵਾਈ ਹੋਣੀ ਚਾਹੀਦੀ ਹੈ।
ਇੰਪਰੂਵਮੈਂਟ ਟਰੱਸਟ 'ਚ ਹੋਏ ਘਪਲਿਆਂ 'ਤੇ ਲੋਕਲ ਬਾਡੀਜ਼ ਮੰਤਰੀ ਸਿੱਧੂ ਦੇ ਆਫਿਸ ਦੀ 'ਤਿੱਖੀ ਨਜ਼ਰ'
NEXT STORY