ਬਠਿੰਡਾ, (ਬਲਵਿੰਦਰ ਸ਼ਰਮਾ)- ਕਿਸੇ ਸਮੇਂ ਏਸ਼ੀਆ ਦਾ ਇਕ ਨੰਬਰ ਰੇਲਵੇ ਜੰਕਸ਼ਨ ਰਿਹਾ ਬਠਿੰਡਾ ਅੱਜਕਲ ਦੂਜੇ ਨੰਬਰ 'ਤੇ ਹੈ ਕਿਉਂਕਿ ਇਸ ਦੀ ਬਠਿੰਡਾ-ਫਾਜ਼ਿਲਕਾ ਰੇਲ ਲਾਈਨ ਹੁਣ ਖਤਮ ਹੋ ਚੁੱਕੀ ਹੈ। ਇਸ ਤਰ੍ਹਾਂ ਹੁਣ ਇਸ ਕੋਲ 6 ਲਾਈਨਾਂ ਹਨ, ਜੋ 7 ਲਾਈਨਾਂ ਵਾਲੇ ਮਥੁਰਾ ਰੇਲਵੇ ਜੰਕਸ਼ਨ ਤੋਂ ਬਾਅਦ ਏਸ਼ੀਆ 'ਚੋਂ ਦੂਸਰੇ ਨੰਬਰ 'ਤੇ ਹੈ। ਭਾਵੇਂ ਬਠਿੰਡਾ ਰੇਲਵੇ ਜੰਕਸ਼ਨ ਏਸ਼ੀਆ 'ਚੋਂ ਦੂਸਰੇ ਨੰਬਰ 'ਤੇ ਹੈ ਪਰ ਯਾਤਰੀਆਂ ਨੂੰ ਸਹੂਲਤਾਂ ਤੇ ਰੇਲ ਗੱਡੀਆਂ ਦੇਣ ਵਿਚ ਇਹ ਫਾਡੀ ਜਾਪ ਰਿਹਾ ਹੈ, ਜਿਸ ਦਾ ਅਧਿਕਾਰੀਆਂ ਕੋਲ ਵੀ ਕੋਈ ਜਵਾਬ ਨਹੀਂ ਹੈ।
120 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ
NEXT STORY