ਬਠਿੰਡਾ (ਬਲਵਿੰਦਰ)-ਜੇਕਰ ਤੁਸੀਂ ਰੇਲਵੇ ਟਰੈਕ ਜਾਂ ਟਰੇਨ ਨਾਲ ਸੈਲਫੀ ਲੈਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇਕ ਬੁਰੀ ਖਬਰ ਹੈ। ਆਰ. ਪੀ. ਐੱਫ. ਵੱਲੋਂ ਰੇਲਵੇ ਨਿਯਮਾਂ ਦੇ ਅਨੁਸਾਰ ਰੇਲਵੇ ਟਰੈਕ 'ਤੇ ਅਤੇ ਰੇਲਗੱਡੀ ਨਾਲ ਸੈਲਫੀ ਲਈ ਤਾਂ 2 ਹਜ਼ਾਰ ਰੁਪਏ ਜੁਰਮਾਨਾ ਦੇਣਾ ਪਵੇਗਾ। ਇਸ ਦੇ ਨਾਲ ਹੀ 6 ਮਹੀਨਿਆਂ ਦੀ ਕੈਦ ਵੀ ਹੋ ਸਕਦੀ ਹੈ। ਰੇਲਵੇ ਐਕਟ ਦੀ ਧਾਰਾ 147 ਦਾ ਉਲੰਘਣਾ ਕਰਨ 'ਤੇ ਉਕਤ ਨਿਯਮ ਬਣਾਇਆ ਗਿਆ ਹੈ, ਜਿਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਅਜਿਹਾ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਰੇਲਵੇ ਟਰੈਕ 'ਤੇ ਟਰੇਨ ਨਾਲ ਸੈਲਫੀ ਲੈਂਦੇ ਸਮੇਂ ਹੋਣ ਵਾਲੇ ਹਾਦਸਿਆਂ ਨੂੰ ਦੇਖਦਿਆਂ ਕੀਤਾ ਗਿਆ ਹੈ। ਇਸ ਬਾਰੇ ਰੇਲਵੇ ਪ੍ਰੋਟੈਕਸ਼ਨ ਫੋਰਸ ਬਠਿੰਡਾ ਮੁਖੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਅਧਿਕਾਰੀਆਂ ਨੇ ਰੇਲ ਯਾਤਰੀਆਂ ਨੂੰ ਸੈਲਫੀ ਨਾ ਲੈਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਜਾਗਰੂਕਤਾ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ। ਇਸ ਤਹਿਤ ਉਤਰ ਰੇਲਵੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪਤਾ ਲੱਗਿਆ ਹੈ ਕਿ ਰੇਲਵੇ ਵੱਲੋਂ ਸੈਲਫੀ ਲੈਣ ਵਾਲਿਆਂ ਖਿਲਾਫ ਕੀਤੇ ਜਾਣ ਵਾਲੇ ਜੁਰਮਾਨੇ ਦੀ ਰਾਸ਼ੀ ਵਧਾਉਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਔਰਤ ਨਾਲ ਜਬਰ-ਜ਼ਨਾਹ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ
NEXT STORY