ਗੁਰਦਾਸਪੁਰ (ਵਿਨੋਦ) : ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਅਤੇ ਬਲਾਕ ਕਮੇਟੀ ਕਾਹਨੂੰਵਾਨ ਦੇ ਸਾਬਕਾ ਚੇਅਰਮੈਨ ਕੰਵਲਪ੍ਰੀਤ ਸਿੰਘ ਕਾਕੀ ਖਿਲਾਫ ਇਕ ਪੁਰਾਣੀ ਜਾਂਚ ਦੇ ਆਧਾਰ 'ਤੇ ਗੈਰਕਾਨੂੰਨੀ ਮਾਈਨਿੰਗ ਤੇ ਹੋਰ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਭੈਣੀ ਮਿਆਂ ਖਾਂ ਦੀ ਪੁਲਸ ਨੇ ਵੀਰਵਾਰ ਰਾਤ 9 ਵਜੇ ਇਹ ਕਾਰਵਾਈ ਕੀਤੀ ਪਰ ਅਜੇ ਤਕ ਦੋਵਾਂ ਆਗੂਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ। ਕੰਵਲਪ੍ਰੀਤ ਸਿੰਘ ਕਾਕੀ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜ ਚੁੱਕਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭੈਣੀ ਮੀਆਂ ਖਾਂ ਪੁਲਸ ਥਾਣੇ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ ਦੇ ਨੇੜੇ ਪੈਂਦੇ ਕਾਹਨੂੰਵਾਨ ਬਲਾਕ ਦੇ ਪਿੰਡ ਮੁਗਲਾਂ ਦੀ ਜ਼ਮੀਨ 'ਚ ਜਗਰੂਪ ਸਿੰਘ ਸੇਖਵਾਂ ਅਤੇ ਕੰਵਲਪ੍ਰੀਤ ਸਿੰਘ ਕਾਕੀ ਆਪਣੀ ਸਿਆਸੀ ਪਹੁੰਚ ਦੇ ਚੱਲਦੇ ਨਾਜਾਇਜ਼ ਮਾਈਨਿੰਗ ਸਾਲ 2012 ਤੋਂ ਕਰਦੇ ਆ ਰਹੇ ਸਨ।
ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਕਿਸੇ ਵਿਅਕਤੀ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕਰਕੇ ਇਸ ਦੀ ਜਾਂਚ ਦੀ ਗੁਹਾਰ ਲਗਾਈ ਸੀ। ਜਿਸ 'ਤੇ ਵਿਜੀਲੈਂਸ ਵਿਭਾਗ ਅੰਮ੍ਰਿਤਸਰ ਨੂੰ ਜਾਂਚ ਦੇ ਕੰਮ ਸੌਂਪਿਆ ਗਿਆ। ਵਿਜੀਲੈਂਸ ਵਿਭਾਗ ਵਲੋਂ ਕੀਤੀ ਗਈ ਜਾਂਚ 'ਚ ਪਾਇਆ ਗਿਆ ਕਿ ਇਹ ਦੋਵੇਂ ਆਗੂ ਆਪਣੀ ਸਿਆਸੀ ਪਹੁੰਚ ਦਾ ਫਾਇਦਾ ਚੁੱਕ ਕੇ ਬਿਆਸ ਦਰਿਆ ਤੋਂ ਨਾਜਾਇਜ਼ ਮਾਈਨਿੰਗ ਕਰ ਰਹੇ ਸਨ, ਜਿਸ ਦੇ ਆਧਾਰ 'ਤੇ ਉਕਤ ਦੋਵਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਸਿੱਖ ਜੱਥੇ ਨਾਲ ਗਈ ਮਹਿਲਾ ਦਾ ਪਾਕਿ 'ਚ ਨਿਕਾਹ 'ਤੇ ਵਧਿਆ ਵਿਵਾਦ, ਸਾਹਮਣੇ ਆਇਆ ਪਹਿਲਾ ਬਿਆਨ
NEXT STORY