ਜਲੰਧਰ, (ਸ਼ੋਰੀ)- ਬੀਤੀ ਦੇਰ ਰਾਤ ਸ਼ਹੀਦ ਭਗਤ ਸਿੰਘ ਚੌਕ ਦੇ ਕੋਲ ਹਥਿਆਰਬੰਦ ਪਿਓ-ਪੁੱਤਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਨੌਜਵਾਨ ਦੇ ਸਿਰ ਅਤੇ ਹੋਰ ਹਿੱਸਿਆਂ 'ਤੇ ਹਮਲਾ ਕੀਤਾ। ਲੋਕਾਂ ਨੇ ਖੂਨ ਨਾਲ ਲੱਥਪੱਥ ਹਾਲਤ ਵਿਚ ਦੀਪਕ ਕੁਮਾਰ ਪੁੱਤਰ ਸਵ. ਤਿਲਕ ਰਾਜ ਵਾਸੀ ਕਿਸ਼ਨਪੁਰਾ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਜ਼ਖਮੀ ਸੁਨੀਲ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਰੇਹੜੀ 'ਤੇ ਚਿਕਨ ਖਾਣ ਲੱਗਾ ਸੀ ਕਿ ਇਸ ਦੌਰਾਨ ਉਥੇ ਉਸਦੀ ਆਪਣੇ ਦੋਸਤਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ। ਕੋਲ ਖੜ੍ਹੇ ਪਿਓ-ਪੁੱਤਰ ਨੇ ਸਮਝਿਆ ਕਿ ਉਹ ਟਾਂਚ ਮਾਰ ਰਿਹਾ ਹੈ ਅਤੇ ਦੋਵਾਂ ਨੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧ ਜਤਾਉਣ 'ਤੇ ਉਨ੍ਹਾਂ ਸਾਥੀਆਂ ਨੂੰ ਬੁਲਾ ਕੇ ਉਸ 'ਤੇ ਹਮਲਾ ਕੀਤਾ। ਥਾਣਾ ਨੰਬਰ 3 ਦੀ ਪੁਲਸ ਨੇ ਜ਼ਖ਼ਮੀ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੁੱਟ-ਖੋਹ ਕਰਨ ਵਾਲੇ ਪੰਜ ਮੈਂਬਰੀ ਗਿਰੋਹ ਦਾ ਪਰਦਾਫਾਸ਼
NEXT STORY