ਅੰਮ੍ਰਿਤਸਰ (ਦੀਪਕ) - ਹਰ ਸਾਲ ਨਵੰਬਰ ਮਹੀਨੇ ਦੇ ਆਖਰੀ ਹਫਤੇ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਨੂੰ ਪੇਸ਼ ਕਰਨ ਦੀਆਂ ਚਰਚਾਵਾਂ ਦਾ ਮੁੱਦਾ ਬਣਦਾ ਹੈ । ਇਸ ਵਾਰ 29 ਨਵੰਬਰ ਨੂੰ ਕਮੇਟੀ ਦੇ 42ਵੇਂ ਪ੍ਰਧਾਨ ਦੇ ਅਹੁਦੇਦਾਰ ਦਾ ਜੋ ਫੈਸਲਾ ਹੋਵੇਗਾ ਉਸ ਫੈਸਲੇ ਦਾ ਪਿਛਲੀਆਂ ਵਿਧਾਨ ਸਭਾ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਵਿਗੜੀ ਹੋਈ ਸਿਆਸਤ ਦੇ ਹਾਲਾਤ ਨੂੰ ਆਉਣ ਵਾਲੀ ਕੋਈ ਵੀ ਚੋਣ ਵਿਚ ਉਹ ਫੈਸਲਾ ਪਾਰਟੀ ਦੀ ਜਿੱਤ ਦਾ ਆਧਾਰ ਬਣਾਵੇਗਾ ।
ਵੈਸੇ ਤਾਂ ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਿੱਖਿਆ ਦੇ ਚਾਨਣ ਮੁਨਾਰੇ, ਈਮਾਨਦਾਰ, ਪੰਥ ਦੀ ਧਾਰਮਿਕ ਸੋਚ 'ਤੇ ਪਹਿਰਾ ਦੇਣ ਵਾਲੇ ਬੇਹਤਰ ਅਕਸ ਦੇ ਹੱਕਦਾਰ ਹਨ ਪਰ ਜੋ ਪ੍ਰਧਾਨਗੀ ਦਾ ਸੁਨਹਿਰਾ ਵਕਤ ਬਡੂੰਗਰ ਨੇ ਸਾਲ 2002-03 ਦੇ ਪ੍ਰਧਾਨ ਅਹੁਦੇ 'ਤੇ ਰਹਿ ਕੇ ਜੋ ਕਾਰਜਗੁਜ਼ਾਰੀ ਕੀਤੀ ਸੀ ਇਸ ਵਾਰ ਉਹ ਸੁਨਹਿਰੀ ਸਮੇਂ ਦੀ ਚਮਕ ਵਿਚ ਹੁਣ ਕਾਫੀ ਤਬਦੀਲੀਆਂ ਨਜ਼ਰ ਆਈਆਂ ਹਨ । ਉਸ ਸਮੇਂ ਦੇ ਹਾਲਾਤ 'ਤੇ ਇਸ ਬੀਤੇ ਸਾਲ ਵਿਚ ਪ੍ਰਬੰਧਕਾਂ ਦੀ ਕਾਰਜਗੁਜ਼ਾਰੀ ਦਾ ਜ਼ਮੀਨ-ਆਸਮਾਨ ਜਿੰਨਾ ਫਰਕ ਹੈ ਕਿਉਂਕਿ ਬਿਨਾਂ ਧੜੇਬੰਦੀ ਤੋਂ ਬਡੂੰਗਰ ਦੀ ਆਨ ਤੇ ਸ਼ਾਨ ਬਣਾਉਣ ਲਈ ਜੋ ਕੋਸ਼ਿਸ਼ਾਂ ਕੀਤੀਆਂ ਸਨ ਹੁਣ ਦੇ ਪ੍ਰਬੰਧਕੀ ਢਾਂਚੇ ਨੇ ਉਨ੍ਹਾਂ ਕੋਸ਼ਿਸ਼ਾਂ 'ਤੇ ਪਾਣੀ ਫੇਰ ਦਿੱਤਾ ਹੈ । ਹਾਲਾਤ ਦੇ ਮੁਤਾਬਿਕ ਕੇਵਲ ਕੁਝ ਅਹੁਦੇਦਾਰਾਂ ਦੇ ਕਹਿਣ 'ਤੇ ਪ੍ਰਧਾਨ ਬਣੇ ਕਿਰਪਾਲ ਸਿੰਘ ਬਡੂੰਗਰ ਨੇ ਇਨ੍ਹਾਂ ਲੋਕਾਂ 'ਤੇ ਅੰਨ੍ਹਾ ਵਿਸ਼ਵਾਸ ਕੀਤਾ ਜੋ ਬਡੂੰਗਰ ਦੀ ਪਿਛਲੀ ਕਾਰਜਗੁਜ਼ਾਰੀ ਨਾਲ ਮੇਲ ਨਹੀਂ ਖਾਂਦਾ ।
ਖਾਲਿਸਤਾਨ ਦੀ ਮੰਗ ਨੂੰ ਪਹਿਲੀ ਵਾਰ ਖੁੱਲ੍ਹਾ ਸਮਰਥਨ ਦੇਣ ਤੋਂ ਇਲਾਵਾ ਪਰਦੇ ਦੇ ਪਿੱਛੇ ਰਹਿ ਕੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਰਾਸ਼ਟਰੀ ਸਿੱਖ ਸੰਗਤ ਨੂੰ ਬਦਨਾਮ ਕਰ ਕੇ ਜੋ ਅਹਿਮ ਭੂਮਿਕਾ ਨਿਭਾਈ ਹੈ ਉਹ ਉਨ੍ਹਾਂ ਲਈ ਘਾਤਕ ਸਾਬਤ ਹੋ ਸਕਦੀ ਹੈ । ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਸ. ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਇਸ ਕਾਰਜਗੁਜ਼ਾਰੀ ਤੋਂ ਖੁਸ਼ ਹੋਣਗੇ ਤਾਂ ਬਡੂੰਗਰ ਦਾ ਨਾਂ 29 ਨਵੰਬਰ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਨੇਤਾ ਡਾ. ਦਲਜੀਤ ਸਿੰਘ ਚੀਮਾ ਵੱਲੋਂ ਲਿਆਂਦਾ ਗਿਆ ਬਾਦਲ ਦਾ ਲਿਫਾਫਾ ਬਡੂੰਗਰ ਲਈ ਲਾਹੇਵੰਦ ਹੋ ਸਕਦਾ ਹੈ ।
ਹੁਣ ਤੱਕ ਰਹੇ ਪ੍ਰਧਾਨ ਦੇ ਅਹੁਦੇ ਦੀ ਦੌੜ ਵਿਚ ਸ਼ਾਮਲ ਲੀਡਰਾਂ ਦੀ ਸੋਚ ਤੇ ਹਾਲਾਤ ਪੂਰੀ ਤਰ੍ਹਾਂ ਸਪੱਸ਼ਟ ਹਨ ਕਿ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਬੀਬੀ ਜਗੀਰ ਕੌਰ ਉਤੇ ਪੰਥ ਵੱਲੋਂ ਕੁੜੀਮਾਰ ਦਾ ਜੋ ਦੋਸ਼ ਲਾਇਆ ਗਿਆ ਸੀ, ਪ੍ਰਧਾਨ ਦੇ ਅਹੁਦੇ ਲਈ ਪੰਥ ਨੂੰ ਮਨਜ਼ੂਰ ਨਹੀਂ ਹੋਵੇਗਾ ।
ਜਿਥੋਂ ਤਕ ਸਾਬਕਾ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਦੇ ਨਾਂ ਦੀ ਚਰਚਾ ਹੈ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਆਪਣੇ ਕਾਰਜਕਾਲ ਵਿਚ ਪ੍ਰਧਾਨ ਹੋਣ ਦੇ ਨਾਤੇ ਮੱਕੜ ਨੇ ਸਾਰੇ ਧੜਿਆਂ ਨੂੰ ਇਕਜੁਟ ਕਰ ਕੇ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਕਦੇ ਵੀ ਨਾਰਾਜ਼ ਨਹੀਂ ਸੀ ਕੀਤਾ । ਜੇਕਰ ਬਾਦਲ ਪਰਿਵਾਰ ਮੱਕੜ ਨੂੰ ਇਸ ਵਾਰ ਪ੍ਰਧਾਨ ਦਾ ਅਹੁਦਾ ਪੇਸ਼ ਕਰਦਾ ਹੈ ਤੇ ਮੱਕੜ ਦੇ ਦੋ ਪੁੱਤਰਾਂ ਦੀ ਮੌਤ ਦਾ ਗਮ ਪੰਥਕ ਸੇਵਾ ਕਰ ਕੇ ਕੁਝ ਹੱਦ ਤੱਕ ਹਮਦਰਦੀ ਵੀ ਪੇਸ਼ ਕਰੇਗਾ । ਉਧਰ ਜੇਕਰ ਬਾਦਲ ਪਰਿਵਾਰ ਟਕਸਾਲੀ ਲੀਡਰ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਨੂੰ ਪ੍ਰਧਾਨ ਦੇ ਅਹੁਦੇ ਦਾ ਸਨਮਾਨ ਦਿੰਦਾ ਹੈ ਉਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲਾ ਗੁਰਦਾਸਪੁਰ ਵਿਚ ਡੁੱਬੀ ਹੋਈ ਸਿਆਸੀ ਬੇੜੀ ਨੂੰ ਜਿੱਤ ਦੇ ਕਿਨਾਰੇ 'ਤੇ ਲਿਆਉਣ ਵਿਚ ਸਫਲਤਾ ਹਾਸਲ ਹੋ ਸਕਦੀ ਹੈ । ਜਿਥੋਂ ਤੱਕ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵਿਸ਼ਵਾਸ ਪਾਤਰ ਰਹੇ ਆਮ ਆਦਮੀ ਪਾਰਟੀ ਦੇ ਲੀਡਰ ਸੁਖਦੇਵ ਸਿੰਘ ਭੌਰ ਦਾ ਸਵਾਲ ਹੈ, ਭੌਰ ਨੇ ਆਪਣੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 40 ਮੈਂਬਰ ਜੁੜੇ ਹੋਣ ਦਾ ਜੋ ਦਾਅਵਾ ਕੀਤਾ ਹੈ ਉਸ ਨਾਲ ਭੌਰ ਨੂੰ ਕਮੇਟੀ ਦੀ ਪ੍ਰਧਾਨਗੀ ਨਹੀਂ ਮਿਲ ਸਕਦੀ।
ਟਰੈਕਟਰ ਤੇ ਛੋਟੇ ਹਾਥੀ ਦੀ ਟੱਕਰ 'ਚ 1 ਦੀ ਮੌਤ
NEXT STORY