ਅੰਮ੍ਰਿਤਸਰ— ਪੰਜਾਬ ਪੁਲਸ ਆਪਣੇ ਘਿਨੌਣੇ ਕੰਮਾਂ ਲਈ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ ਪਰ ਇਸ ਵਾਰ ਪੁਲਸ ਨੇ ਜੋ ਕੀਤਾ ਹੈ, ਉਸ ਨੇ ਸਾਰੀਆਂ ਹੱਦਾਂ ਹੀ ਤੋੜ ਦਿੱਤੀਆਂ ਹਨ। ਮਾਮਲਾ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਥਾਣਾ ਖੇਤਰ ਦਾ ਹੈ, ਜਿੱਥੇ ਐੱਸ. ਐੱਚ. ਓ. ਰਮੇਸ਼ਵਰ ਸਿੰਘ ਕੋਲ ਇਕ ਫਰਿਆਦੀ ਸ਼ਿਕਾਇਤ ਲੈ ਕੇ ਆਇਆ। ਐੱਸ. ਐੱਚ. ਓ. ਸਾਹਿਬ ਨੇ ਸ਼ਿਕਾਇਤ ਸੁਣਨ ਦੀ ਥਾਂ ਆਪਣੀ ਹੀ ਸੇਵਾ ਕਰਵਾਉਣੀ ਸ਼ੁਰੂ ਕਰ ਦਿੱਤੀ। ਦਰਅਸਲ, ਐੱਸ. ਐੱਚ. ਓ. ਰਮੇਸ਼ਵਰ ਸਿੰਘ ਨੇ ਵਰਦੀ ਦਾ ਰੋਹਬ ਦਿਖਾਉਂਦੇ ਹੋਏ ਸ਼ਿਕਾਇਤ ਕਰਤਾ ਨੂੰ ਪਹਿਲਾਂ ਆਪਣੇ ਸਰੀਰ ਦੀ ਮਾਲਸ਼ ਕਰਨ ਲਈ ਕਿਹਾ, ਜਿਸ ਦੇ ਤਹਿਤ ਉਸ ਨੇ ਆਪਣੀ ਪੱਗ ਵੀ ਉਤਾਰ ਦਿੱਤੀ ਅਤੇ ਉਸ ਸ਼ਿਕਾਇਤ ਕਰਤਾ ਕੋਲੋਂ ਮਾਲਸ਼ ਕਰਵਾਉਣੀ ਸ਼ੁਰੂ ਕਰ ਦਿੱਤੀ।
ਇਸੇ ਦੌਰਾਨ ਸਾਹਮਣੇ ਖੜ੍ਹੇ ਸ਼ਿਕਾਇਤ ਕਰਤਾ ਦੇ ਦੋਸਤ ਨੇ ਪੁਲਸ ਦੇ ਇਸ ਪੂਰੇ ਕਾਰਨਾਮੇ ਨੂੰ ਆਪਣੇ ਕੈਮਰੇ 'ਚ ਕੈਦ ਕਰ ਲਿਆ। ਐੱਸ. ਐੱਚ. ਓ. ਵਲੋਂ ਸੇਵਾ ਕਰਵਾਉਣ ਦਾ ਇਹ ਸਿਲਸਿਲਾ ਤਕਰੀਬਨ ਅੱਧੇ ਘੰਟੇ ਤੱਕ ਚੱਲਦਾ ਰਿਹਾ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਉਕਤ ਸ਼ਿਕਾਇਤ ਕਰਤਾ ਪੁਲਸ ਦੀ ਸੇਵਾ ਕਰ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਤੋਂ ਬਾਅਦ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਜਦੋਂ ਮਾਮਲੇ ਦੀ ਛਾਣਬੀਣ ਕੀਤੀ ਤਾਂ ਐੱਸ. ਐੱਚ. ਓ. ਨੇ ਆਪਣੀ ਗਲਤੀ ਨੂੰ ਕਬੂਲ ਕੀਤਾ। ਜਿਸ ਤੋਂ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਡੀ. ਸੀ. ਪੀ. ਸਾਹਿਬ ਦਾ ਕਹਿਣਾ ਹੈ ਕਿ ਅਜਿਹੇ ਕੰਮਾਂ ਨਾਲ ਜਨਤਾ 'ਤੇ ਪੁਲਸ ਬੁਰਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਗਲਤੀ ਮੁਆਫੀ ਦੇ ਕਾਬਲ ਨਹੀਂ ਹੈ। ਇਸ ਲਈ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਜਲੰਧਰ ਦੇ ਪਿੰਡ ਕਾਦੀਆਂ 'ਚ ਇਕੋ ਰਾਤ 5 ਦੁਕਾਨਾਂ 'ਚ ਹੋਈ ਚੋਰੀ, ਘਟਨਾ ਸੀ.ਸੀ.ਟੀ.ਵੀ 'ਚ ਕੈਦ
NEXT STORY