ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- ਬੀਤੀ ਰਾਤ ਖੇੜਾ ਰੋਡ ਵਿਖੇ ਇਕ ਦੁਕਾਨ ਦੀ ਕੰਧ ਪਾੜ੍ਹ ਕੇ ਚੋਰ ਕਰੀਬ 1 ਲੱਖ 20 ਹਜ਼ਾਰ ਰੁਪਏ ਦਾ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਦੁਕਾਨ ਮਾਲਕ ਗੋਪਾਲ ਕੁਮਾਰ ਪੁੱਤਰ ਵਿਮਟੀ ਚੋਪੜਾ ਵਾਸੀ ਗੁਰੂ ਨਾਨਕਪੁਰਾ ਨੇ ਦੱਸਿਆ ਕਿ ਉਸ ਦੀ ਖੇੜਾ ਰੋਡ 'ਤੇ ਗੋਪਾਲ ਗਿਫ਼ਟ ਸੈਂਟਰ ਦੀ ਦੁਕਾਨ ਹੈ। ਉਹ ਰਾਤ ਆਪਣੀ ਦੁਕਾਨ ਬੰਦ ਕਰਕੇ ਚਲਾ ਗਿਆ ਤੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੇ ਪਿਛਲੇ ਪਾਸੇ ਤੋਂ ਕੰਧ ਤੋੜੀ ਹੋਈ ਸੀ। ਉਨ੍ਹਾਂ ਦੱਸਿਆ ਕਿ ਚੋਰ 15 ਮੋਬਾਇਲ ਫ਼ੋਨ ਤੇ ਦੋ ਹਜ਼ਾਰ ਦੀ ਨਕਦੀ ਤੇ ਗਿਫ਼ਟ ਆਈਟਮਾਂ ਲੈ ਗਏ। ਪੁਲਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਹੈ ਤੇ ਪੁਲਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡਰੱਗ ਮਾਮਲਿਆਂ 'ਚ 10 ਲੋੜੀਂਦੇ ਪ੍ਰਵਾਸੀਆਂ ਨੂੰ ਪੰਜਾਬ ਲਿਆਉਣ ਲਈ ਅਮਰਿੰਦਰ ਨੇ ਗ੍ਰਹਿ ਤੇ ਵਿਦੇਸ਼ ਮੰਤਰਾਲਾ ਨੂੰ ਲਿਖਿਆ ਪੱਤਰ
NEXT STORY