ਜਲਾਲਾਬਾਦ (ਸੇਤੀਆ) - ਸਰਾਫਾ ਬਾਜ਼ਾਰ ਵਿਚ ਬੀਤੀ ਰਾਤ ਇਕ ਜਿਊਲਰਜ਼ ਦੀ ਦੁਕਾਨ 'ਚ ਸ਼ਾਰਟ ਸਰਕਟ ਨਾਲ ਲੱਗੀ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜੀ. ਸੀ. ਜਿਊਲਰਜ਼ ਦੇ ਸੰਚਾਲਕ ਸੁਨੀਲ ਵਰਮਾ ਨੇ ਦੱਸਿਆ ਕਿ ਬੁੱਧਵਾਰ ਨੂੰ ਤੜਕਸਾਰ ਜਦ ਦੁਕਾਨ ਨੂੰ ਖੋਲ੍ਹਿਆ ਤਾਂ ਅੰਦਰ ਭਿਆਨਕ ਅੱਗ ਲਗੀ ਹੋਈ ਸੀ, ਜਿਸ ਨਾਲ ਬਿਜਲੀ ਉਪਕਰਨ ਫਰਿੱਜ, ਇਨਵਰਟਰ, ਪੱਖੇ ਅਤੇ ਹੋਰ ਸਾਮਾਨ ਅੱਗ ਦੀ ਭੇਟ ਚੜ੍ਹ ਚੁੱਕਾ ਸੀ। ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਹੈ। ਇਸ ਘਟਨਾ ਨਾਲ ਦੁਕਾਨਦਾਰ ਦਾ ਕਰੀਬ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਜਲੰਧਰ: ਨਵੇਂ ਖੰਭੇ ਲਗਵਾ ਦਿੱਤੇ, ਪੁਰਾਣੇ ਪੁੱਟਣੇ ਭੁੱਲਿਆ ਪਾਵਰ ਨਿਗਮ
NEXT STORY