ਲੰਬੀ ਦੇ ਪਿੰਡ 'ਚ ਮੁੱਖ ਮੰਤਰੀ ਬਾਦਲ ਵੱਲ ਸੁੱਟੀ ਜੁੱਤੀ, ਵੀਡੀਓ 'ਚ ਸੁਣੋ ਵੱਖ-ਵੱਖ ਸਿਆਸੀ ਆਗੂ ਕੀ ਬੋਲੇ

You Are HerePunjab
Thursday, January 12, 2017-1:24 AM
ਲੰਬੀ : ਬੁੱਧਵਾਰ ਨੂੰ ਲੰਬੀ ਹਲਕੇ ਦੇ ਪਿੰਡ ਰੱਤਾ ਖੇੜਾ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਜੁੱਤੀ ਸੁੱਟਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਮੁੱਖ ਮੰਤਰੀ ਵੱਲ ਜੁੱਤੀ ਸੁੱਟਣ ਵਾਲੇ ਦੀ ਪਛਾਣ ਗੁਰਬਚਨ ਸਿੰਘ ਦੇ ਤੌਰ 'ਤੇ ਕੀਤੀ ਗਈ ਹੈ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਬਾਦਲ ਚੋਣ ਪ੍ਰਚਾਰ ਦੌਰਾਨ ਲੰਬੀ 'ਚ ਦੌਰੇ 'ਤੇ ਸਨ ਅਤੇ ਉਹ ਇਕ ਸਮਾਗਮ ਦੌਰਾਨ ਜਨਤਾ ਨੂੰ ਸੰਬੋਧਨ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ 'ਤੇ ਗੁਰਬਚਨ ਸਿੰਘ ਵੱਲੋਂ ਜੁੱਤੀ ਸੁੱਟੀ ਗਈ। ਮੁੱਖ ਮੰਤਰੀ ਬਾਦਲ ਵੱਲ ਜੁੱਤੀ ਸੁੱਟਣ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਬਿਆਨ ਦਿੱਤੇ ਹਨ। ਉੱਪਰ ਦਿੱਤੀ ਵੀਡੀਓ 'ਚ ਤੁਸੀਂ ਸੁਣ ਸਕਦੇ ਹੋ ਕਿ ਇਸ ਮਾਮਲੇ ਸੰਬੰਧੀ ਸਿਆਸੀ ਆਗੂਆਂ ਦੀ ਕਿਹੋ ਜਿਹੀ ਬਿਆਨਬਾਜ਼ੀ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਲਾਲਾਬਾਦ ਹਲਕੇ 'ਚ ਐਤਵਾਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਾਫਲੇ 'ਤੇ ਪਥਰਾਅ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ 'ਚ 4 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਪੰਜਾਬ 'ਚ ਬੇਰੋਜ਼ਗਾਰੀ, ਨਸ਼ੇ, ਬੇਅਦਬੀ ਕਾਂਡ ਅਤੇ ਹੋਰ ਘਟਨਾਵਾਂ ਸੰਬੰਧੀ ਪੰਜਾਬ ਦੇ ਲੋਕਾਂ 'ਚ ਅਕਾਲੀ ਦਲ ਪ੍ਰਤੀ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ, ਜਿਸ ਕਾਰਨ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 15 ਅਗਸਤ, 2014 ਨੂੰ ਪਿੰਡ ਈਸੜੂ 'ਚ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵੀ ਮੁੱਖ ਮੰਤਰੀ ਬਾਦਲ ਵੱਲ ਵਿਕਰਮ ਕੁਮਾਰ ਨਾਂ ਦੇ ਵਿਅਕਤੀ ਨੇ ਜੁੱਤੀ ਸੁੱਟੀ ਸੀ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

About The Author

Babita Marhas

Babita Marhas is News Editor at Jagbani.

Popular News

!-- -->