ਵਾਸ਼ਿੰਗਟਨ— ਸਿੱਖ ਅਮਰੀਕੀਆਂ ਨੇ ਪ੍ਰਸਤਾਵ ਰੱਖਿਆ ਹੈ ਕਿ ਸਿੱਖ ਧਰਮ ਨੂੰ ਮਜ਼ਬੂਤ ਬਣਾਉਣ 'ਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਪਛਾਣਦੇ ਹੋਏ ਸ੍ਰੀ ਦਰਬਾਰ ਸਾਹਿਬ ਵਿਚ ਉਨ੍ਹਾਂ ਨੂੰ ਵੀ 'ਸ਼ਬਦ ਕੀਰਤਨ' ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਅਮਰੀਕਾ ਅਤੇ ਕੈਨੇਡਾ ਦੇ 7 ਤੋਂ 17 ਸਾਲ ਦੇ ਉਮਰ ਵਰਗ ਦੇ ਤਕਰੀਬਨ 120 ਸਿੱਖ ਵਾਸ਼ਿੰਗਟਨ ਦੇ ਮੈਰੀਲੈਂਡ 'ਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਸਵਾਲ ਚੁੱਕਿਆ ਕਿ ਸ੍ਰੀ ਦਰਬਾਰ ਸਾਹਿਬ 'ਚ ਸਿੱਖ ਔਰਤਾਂ 'ਸ਼ਬਦ ਕੀਰਤਨ' ਕਿਉਂ ਨਹੀਂ ਕਰਦੀਆਂ?
ਇਸ ਸੰਬੰਧ ਵਿਚ ਸਿੱਖ ਅਮਰੀਕੀ ਰਜਵੰਤ ਸਿੰਘ ਨੇ ਕਿਹਾ, ''ਇਤਿਹਾਸ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਸਿੱਖ ਧਰਮ ਦੀ ਸਫਲਤਾ ਵਿਚ ਸਿੱਖ ਔਰਤਾਂ ਦਾ ਅਹਿਮ ਯੋਗਦਾਨ ਹੈ, ਇਸ ਲਈ ਇਹ ਬੁਹਤ ਹੀ ਮਹੱਤਵਪੂਰਨ ਹੈ ਕਿ ਉਨ੍ਹਾਂ ਨੂੰ ਸਿੱਖ ਮਾਮਲਿਆਂ ਵਿਚ ਉਹ ਭੂਮਿਕਾ ਸੌਂਪੀ ਜਾਵੇ, ਜਿਸ ਦੀਆਂ ਉਹ ਹੱਕਦਾਰ ਹਨ। ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਸ਼ਬਦ ਕੀਰਤਨ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।''
ਇਸ ਸਿੱਖ ਯੁਵਾ ਕੈਂਪ ਦਾ ਆਯੋਜਨ ਵਾਸ਼ਿੰਗਟਨ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਨੇ ਕੀਤਾ ਸੀ। ਇਕ ਵਿਦਿਆਰਥਣ ਸਹਜਨੀਤ ਕੌਰ ਨੇ ਕਿਹਾ, ''ਜੇਕਰ ਸਿੱਖ ਔਰਤਾਂ ਯੋਗਦਾਨ ਨਹੀਂ ਦਿੰਦੀਆਂ ਤਾਂ ਸਿੱਖ ਪੰਥ ਅੱਜ ਉੱਥੇ ਨਾ ਪਹੁੰਚਦਾ, ਜਿੱਥੇ ਉਹ ਇਸ ਸਮੇਂ ਹੈ, ਇਸ ਲਈ ਸਾਨੂੰ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣੀ ਚਾਹੀਦੀ ਹੈ।''
ਪਾਕਿ ਦੇ ਜਸ਼ਨ-ਏ-ਆਜ਼ਾਦੀ ਸਮਾਰੋਹ 'ਚ ਸ਼ਾਮਲ ਹੋਣ ਦੀ ਖਬਰ 'ਤੇ ਸ਼ਿਵ ਸੈਨਾ ਨੇ ਮੀਕਾ ਸਿੰਘ ਨੂੰ ਦਿੱਤੀ ਧਮਕੀ
NEXT STORY