ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਰਿਹਾਇਸ਼ੀ ਇਲਾਕੇ 'ਚ ਇੱਕ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਦੇ ਸੋਨੀਆ ਨਾਂ ਦੀ ਮਹਿਲਾ ਨਾਲ ਨਜਾਇਜ਼ ਸੰਬੰਧ ਸਨ। ਵਾਰਦਾਤ ਸਮੇਂ ਮ੍ਰਿਤਕ ਸ਼ਰਾਬ ਪੀ ਕੇ ਆਪਣੀ ਪ੍ਰੇਮਿਕਾ ਸੋਨੀਆ ਦੇ ਘਰ ਗਿਆ ਸੀ, ਜਿਥੇ ਉਸਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸੋਨੀਆ ਅਤੇ ਉਸਦੇ ਬੇਟੇ ਦਾ ਕਤਲ ਕਰਨ ਦਾ ਦੋਸ਼ ਲਗਾਏ ਹਨ।
ਉਧਰ ਮੌਕੇ 'ਤੇ ਪੁੱਜੇ ਏ.ਸੀ.ਪੀ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਸੋਨੀਆ ਤੇ ਉਸਦੇ ਬੇਟੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਸੋਨੀਆ ਨੂੰ ਮੂੰਹ ਬੋਲੀ ਭੈਣ ਕਹਿੰਦਾ ਸੀ ਪਰ ਇਨ੍ਹਾਂ ਦੋਹਾਂ 'ਚ ਨਜਾਇਜ਼ ਰਿਸ਼ਤਿਆਂ ਬਾਰੇ ਮ੍ਰਿਤਕ ਦੇ ਪਰਿਵਾਰ ਨੂੰ ਪਤਾ ਸੀ। ਫਿਲਹਾਲ, ਮਾਮਲੇ ਦੀ ਪੂਰੀ ਸੱਚਾਈ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ।
ਡੇਰੇ ਅੰਦਰ ਕੈਦ ਹਨ ਕਈ ਨੇਤਾਵਾਂ ਦੇ ਰਾਜ਼, ਕੋਣ ਹੈ ਵੱਡਾ ਸ਼ੈਤਾਨ : ਸਾਧਕ ਹੰਸਰਾਜ
NEXT STORY